Close
Menu

ਕਾਂਗਰਸ ਕਮੇਟੀ ਨੇ ਤਿੱਬਤ ਦੀ ਅਮਰੀਕੀ ਮਦਦ ਦੀ ਬਹਾਲੀ ਲਈ ਚੁੱਕੇ ਕਦਮ

-- 21 July,2017

ਵਾਸ਼ਿੰਗਟਨ, ਟਰੰਪ ਪ੍ਰਸ਼ਾਸਨ ਦੇ ਤਿੱਬਤੀਆਂ ਨੂੰ ਦਿੱਤੀ ਜਾਣ ਵਾਲੀ ਮਦਦ ਘਟਾ ਕੇ ਸਿਫਰ ਕਰਨ ਦੇ ਫੈਸਲੇ ਨੂੰ ਪਲਟਾਉਂਦਿਆਂ ਅਮਰੀਕੀ ਕਾਂਗਰਸ ਦੀ ਮੁੱਖ ਕਮੇਟੀ ਨੇ ਤਿੱਬਤ ਨੂੰ ਫੰਡ ਮੁਹੱਈਆ ਕਰਾਉਣ ਅਤੇ ਜਮਹੂਰੀਅਤ ਅਤੇ ਮਨੁੱਖੀ ਅਧਿਕਾਰ ਪ੍ਰੋਗਰਾਮਾਂ ਦੀ ਮਦਦ ਸਬੰਧੀ ਅਮਰੀਕੀ ਨੀਤੀ ਜਾਰੀ ਰੱਖਣ ਲਈ ਕਾਨੂੰਨ ਪਾਸ ਕੀਤਾ ਹੈ।
ਟਰੰਪ ਪ੍ਰਸ਼ਾਸਨ ਨੇ ਮਈ ਵਿੱਚ ਆਪਣੀ ਬਜਟ ਤਜਵੀਜ਼ ਵਿੱਚ ਤਿੱਬਤ ਨੂੰ ਦਿੱਤੀ ਜਾਣ ਵਾਲੀ ਆਰਥਿਕ ਮਦਦ ਨੂੰ ਪੂਰੀ ਤਰ੍ਹਾਂ ਬੰਦ ਕਰਕੇ ਸ਼ਿਫਰ ਕਰ ਦਿੱਤਾ ਸੀ, ਜਿਸ ਨਾਲ ਦੁਨੀਆਂ ਵਿਚਲੇ ਤਿੱਬਤੀ ਲੋਕ ਮਾਯੂਸ ਹੋ ਗਏ ਸੀ।
ਡੈਮੋਕ੍ਰੇਟਿਕ ਮੈਂਬਰ ਨੈਂਸੀ ਪੇਲੋਸੀ ਨੇ ਇਸ ਫੈਸਲੇ ’ਤੇ ਚਿੰਤਾ ਜ਼ਾਹਿਰ ਕੀਤੀ ਸੀ।  ਉਥੇ ਵਿਦੇਸ਼ ਮੰਤਰਾਲੇ ਨੇ ਆਪਣੇ ਫੈਸਲੇ ਨੂੰ ਮੁਸ਼ਕਲ ਫੈਸਲਾ ਕਰਾਰ ਦਿੱਤਾ ਸੀ। ਕਿਉਂਕਿ ਉਸ ਦੇ ਬਜਟ ਵਿੱਚ 28 ਫੀਸਦੀ ਤੋਂ ਵਧ ਦੀ ਕਟੌਤੀ ਕੀਤੀ ਗਈ ਸੀ। ਪਰ ਸਟੇਟ ਐਂਡ ਫਾਰੈਨ ਆਪਰੇਸ਼ਨਜ਼ ਐਪਰੋਪ੍ਰਿਯੇਸ਼ਨਜ਼ ਬਿਲ 2018 ਵਿੱਚ ਤਿੱਬਤ ਨੂੰ ਮਿਲਣ ਵਾਲੀ ਮਦਦ ਨੂੰ ਬਹਾਲ ਰੱਖਿਆ ਗਿਆ ਹੈ।
ਇਸ ’ਤੇ ਅਮਲ ਪਹਿਲੀ ਅਕਤੂਬਰ ਤੋਂ ਸ਼ੁਰੂ ਹੋ ਰਹੇ ਅਗਾਮੀ ਵਿੱਤੀ ਵਰ੍ਹੇ ਤੋਂ ਹੋਵੇਗਾ।

Facebook Comment
Project by : XtremeStudioz