Close
Menu

ਕਾਂਗਰਸ ਨੇ ਲੋਕ ਸਭਾ ਵਿਚ ਰਾਫ਼ਾਲ ਮੁੱਦਾ ਉਠਾਇਆ

-- 01 January,2019

ਨਵੀਂ ਦਿੱਲੀ,
ਕਾਂਗਰਸ ਨੇ ਲੋਕ ਸਭਾ ਵਿਚ ਰਾਫਾਲ ਸੌਦੇ ਵਿਚ ਕਥਿਤ ਘੁਟਾਲੇ ਦਾ ਮੁੱਦਾ ਮੁੜ ਚੁੱਕਣਾ ਚਾਹਿਆ, ਜਿਸ ਤੋਂ ਬਾਅਦ ਸਰਕਾਰ ਨੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਵਿਰੋਧੀ ਧਿਰ ਨੂੰ ਇਸ ਮੁੱਦੇ ਉੱਤੇ ਬਹਿਸ ਤੋਂ ਭੱਜਣਾ ਨਹੀਂ ਚਾਹੀਦਾ। ਕਾਂਗਰਸ ਮੈਂਬਰਾਂ ਵੱਲੋਂ 11 ਦਸੰਬਰ ਤੋਂ ਸ਼ੁਰੂ ਹੋਏ ਸਰਦ ਰੁੱਤ ਇਜਲਾਸ ਦੀ ਸ਼ੁਰੂਆਤ ਤੋਂ ਹੀ ਇਹ ਮੁੱਦਾ ਚੁੱਕਿਆ ਜਾ ਰਿਹਾ ਹੈ ਤੇ ਰਾਫਾਲ ਸੌਦੇ ਦੀ ਜਾਂਚ ਜੁਆਇੰਟ ਪਾਰਲੀਮੈਂਟਰੀ ਕਮੇਟੀ (ਜੇਪੀਸੀ) ਕੋਲੋਂ ਕਰਵਾਏ ਜਾਣ ਦੀ ਮੰਗ ਕੀਤੀ ਜਾ ਰਹੀ ਹੈ। ਸਿਫ਼ਰ ਕਾਲ ਦੌਰਾਨ ਪਾਰਟੀ ਦੇ ਮੈਂਬਰ ਰਾਫਾਲ ਮੁੱਦੇ ’ਤੇ ਕਾਰਡ ਵਿਖਾਉਂਦਿਆਂ ਨਾਅਰੇਬਾਜ਼ੀ ਕਰਦੇ ਹੋਏ ਸਦਨ ਦੇ ਵਿਚਕਾਰ ਆ ਗਏ। ਸੀਨੀਅਰ ਕਾਂਗਰਸੀ ਆਗੂ ਮਲਿਕਾਰਜੁਨ ਖੜਗੇ ਨੇ ਦੋਸ਼ ਲਾਇਆ ਕਿ ਇਸ ਸਮਝੌਤੇ ਵਿਚ ਘੁਟਾਲਾ ਹੋਇਆ ਹੈ ਅਤੇ ਪੁੱਛਿਆ ਕਿ ਸਰਕਾਰ ਵੱਲੋਂ ਜਹਾਜ਼ਾਂ ਦੇ ਮੁੱਲ ਬਾਰੇ ਖੁਲਾਸਾ ਕਿਉਂ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਭਾਜਪਾ ਮੈਂਬਰਾਂ ਵੱਲੋਂ ਪਾਏ ਜਾ ਰਹੇ ਸ਼ੋਰ-ਸ਼ਰਾਬੇ ਦੌਰਾਨ ਮਾਮਲੇ ਦੀ ਜੇਪੀਸੀ ਜਾਂਚ ਮੰਗੀ।
ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਵਾਰ-ਵਾਰ ਇੱਕੋ ਝੂਠ ਦਹੁਰਾਉਣ ਨਾਲ ਇਹ ਸੱਚ ਵਿਚ ਨਹੀਂ ਬਦਲ ਜਾਏਗਾ। ਉਨ੍ਹਾਂ ਕਿਹਾ ਕਿ ਸਰਕਾਰ ਇਸ ਮਾਮਲੇ ’ਤੇ ਚਰਚਾ ਲਈ ਤਿਆਰ ਹੈ ਪਰ ‘ਕਾਂਗਰਸ ਕਿਉਂ ਭੱਜ ਰਹੀ ਹੈ?’ ਵਿਰੋਧੀ ਧਿਰ ਵੱਲੋਂ ਸੰਸਦ ਦੇ ਬਾਹਰ ਵੀ ਇਹ ਮਾਮਲਾ ਚੁੱਕਿਆ ਗਿਆ।
ਦੁਪਹਿਰ 2 ਵਜੇ ਜਦੋਂ ਸਦਨ ਵਿਚ ਗਰਾਂਟਾਂ ਲਈ ਸਪਲੀਮੈਂਟਰੀ ਡਿਮਾਂਡਜ਼ ’ਤੇ ਚਰਚਾ ਕੀਤੀ ਜਾਣੀ ਸੀ ਤਾਂ ਖੜਗੇ ਨੇ ਮੁੜ ਰਾਫਾਲ ਡੀਲ ਵਿਚ ਜੇਪੀਸੀ ਜਾਂਚ ਦੀ ਮੰਗ ਕੀਤੀ। ਇਸ ’ਤੇ ਵਿੱਤ ਮੰਤਰੀ ਅਰੁਣ ਜੇਤਲੀ ਨੇ ਕਿਹਾ ਕਿ ਖੜਗੇ ਨੂੰ ਮਾਮਲੇ ’ਤੇ ਤੁਰੰਤ ਚਰਚਾ ਸ਼ੁਰੂ ਕਰ ਦਿੱਤੀ ਜਾਣੀ ਚਾਹੀਦੀ ਹੈ ਤੇ ਮੰਨਿਆ ਕਿ ਸਰਕਾਰ ਇਸ ਮਾਮਲੇ ਵਿਚ ਜੁਆਬ ਦੇਣ ਲਈ ਤਿਆਰ ਹੈ।
ਉਨ੍ਹਾਂ ਕਿਹਾ ਕਿ ਉਹ ਸਾਬਿਤ ਕਰ ਦੇਣਗੇ ਕਿ ਕਾਂਗਰਸ ਵੱਲੋਂ ਸਮਝੌਤੇ ਬਾਰੇ ਝੂਠੀਆਂ ਗੱਲਾਂ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ।

Facebook Comment
Project by : XtremeStudioz