Close
Menu

ਕਾਨੂੰਨੀ ਵਿਵਾਦਾਂ ‘ਚ ਫਸੀ ‘ਨੀਰਜਾ’, ਭਨੋਟ ਪਰਿਵਾਰ ਨੇ ਨਿਰਮਾਤਾਵਾਂ ‘ਤੇ ਲਾਏ ਗੰਭੀਰ ਦੋਸ਼

-- 24 May,2017

ਨਵੀਂ ਦਿੱਲੀ— ਬਾਲੀਵੁੱਡ ਅਭਿਨੇਤਰੀ ਸੋਨਮ ਕਪੂਰ ਨੂੰ ਉਨ੍ਹਾਂ ਦਾ ਪਹਿਲਾ ਰਾਸ਼ਟਰੀ ਪੁਰਸਕਾਰ ਦਵਾਉਣ ਵਾਲੀ ਫਿਲਮ ‘ਨੀਰਜਾ’ ਕਾਨੂੰਨੀ ਵਿਵਾਦਾਂ ‘ਚ ਘਿਰ ਚੁੱਕੀ ਹੈ। ਨੀਰਜਾ ਭਨੋਟ ਦਾ ਪਰਿਵਾਰ ਉਸ ਦੀ ਜਿੰਦਗੀ ‘ਤੇ ਬਣੀ ਫਿਲਮ ਦੇ ਨਿਰਮਾਤਾਵਾਂ ਦੇ ਖਿਲਾਫ ਕਾਨੂੰਨੀ ਕਾਰਵਾਈ ‘ਤੇ ਵਿਚਾਰ ਕਰ ਰਿਹਾ ਹੈ। ਅਸਲ ‘ਚ ਫਿਲਮ ਦੀ ਕਮਾਈ ‘ਚ 10 ਫ਼ੀਸਦੀ ਹਿੱਸਾ ਸਾਂਝਾ ਕਰਨ ਦੇ ਵਾਅਦੇ ਨੂੰ ਨਿਰਮਾਤਾਵਾਂ ਨੇ ਪੂਰਾ ਨਹੀਂ ਕੀਤਾ ਹੈ। ਇਸ ਫਿਲਮ ਨੇ ਦੁਨੀਆ ਭਰ ‘ਚ ਲੱਗਭਗ 125 ਕਰੋੜ ਰੁਪਏ ਦੀ ਕਮਾਈ ਕੀਤੀ ਸੀ ਅਤੇ ਸਭ ਤੋਂ ਚੰਗੀ ਹਿੰਦੀ ਫਿਲਮ ਦਾ ਰਾਸ਼ਟਰੀ ਇਨਾਮ ਵੀ ਹਾਸਲ ਕੀਤਾ ਸੀ, ਨਾਲ ਹੀ ਇਸ ਨੂੰ ਕਈ ਹੋਰ ਇਨਾਮ ਵੀ ਮਿਲੇ ਸਨ।
ਦੱਸਣਯੋਗ ਹੈ ਕਿ ਇਸ ਫਿਲਮ ਨੂੰ ਇਸ ਸਾਲ ਦੇ ਰਾਸ਼ਟਰੀ ਪੁਰਸਕਾਰਾਂ ‘ਚ ਸਭ ਤੋਂ ਚੰਗੀ ਹਿੰਦੀ ਫਿਲਮ ਚੁਣਿਆ ਗਿਆ ਹੈ ਜਦੋਂ ਕਿ ਸੋਨਮ ਕਪੂਰ ਨੂੰ ਇਸ ਫਿਲਮ ਲਈ ਸਪੈਸ਼ਲ ਮੈਨਸ਼ਨ ਪੁਰਸਕਾਰ ਦਿੱਤਾ ਗਿਆ ਹੈ। ਖਬਰਾਂ ਮੁਤਾਬਕ ਭਨੋਟ ਪਰਿਵਾਰ ਇਸ ਗੱਲ ਤੋਂ ਨਰਾਜ਼ ਹੈ ਕਿ ਨਿਰਮਾਤਾਵਾਂ ਨੇ ਬਾਕਸ ਆਫਿਸ ‘ਤੇ ਕਮਾਈ ਦਾ 10 ਫ਼ੀਸਦੀ ਹਿੱਸਾ ਨੀਰਜਾ ਭਨੋਤ ਟਰੱਸਟ ਅਤੇ ਪਰਿਵਾਰ ਦੇ ਨਾਲ ਸਾਂਝਾ ਕਰਨ ਦੇ ਵਾਅਦੇ ਨੂੰ ਪੂਰਾ ਨਹੀਂ ਕੀਤਾ। ਨੀਰਜਾ ਹਮੇਸ਼ਾ ਕਿਹਾ ਕਰਦੀ ਸੀ ਕਿ ਆਪਣਾ ਕੰਮ ਕਰੋ ਅਤੇ ਬੇਇਨਸਾਫ਼ੀ ਬਰਦਾਸ਼ਤ ਨਾ ਕਰੋ, ਸ਼ਾਇਦ ਇਹੀ ਗੱਲ ਇਸ ਸਮੇਂ ਪਰਿਵਾਰ ਸੋਚ ਰਿਹਾ ਹੈ।ਦਸਣਯੋਗ ਹੈ ਕਿ ਆਪਣੇ 23ਵੇਂ ਜਨਮ ਦਿਨ ਤੋਂ ਸਿਰਫ਼ ਦੋ ਦਿਨ ਪਹਿਲਾਂ 5 ਸਿਤੰਬਰ 1986 ਨੂੰ ਨੀਰਜਾ ਦਾ ਜਹਾਜ਼ ਅਗਵਾਹ ਹੋਇਆ ਸੀ ਅਤੇ ਕਰਾਚੀ ਹਵਾਈ ਅੱਡੇ ‘ਤੇ ਮੁਸਾਫਰਾਂ ਦੀ ਜਾਨ ਬਚਾਉਣ ਲਈ ਆਪਣੀ ਜਾਨ ਗਵਾ ਦਿੱਤੀ ਸੀ। ‘ਨੀਰਜਾ’ ਦੀ ਇਸ ਬਹਾਦੁਰੀ ਲਈ ਉਨ੍ਹਾਂ ਨੂੰ ਮਰਨ ਉਪਰੰਤ 1987 ‘ਚ ਆਸ਼ੋਕ ਚੱਕਰ ਦਿੱਤਾ ਗਿਆ ਸੀ। ਨੀਰਜਾ ਭਨੋਟ ਇਹ ਪੁਰਸਕਾਰ ਲੈਣ ਵਾਲੀ ਦੇਸ਼ ਦੀ ਸਭ ਤੋਂ ਘੱਟ ਉਮਰ ਦਾ ਵਿਅਕਤੀ ਸੀ। ਇਸ ਫਿਲਮ ਨੂੰ ’62ਵੇਂ ਫਿਲਮਫੇਅਰ ਐਵਾਰਡਸ’ ‘ਚ 6 ਵੱਖ-ਵੱਖ ਪੁਰਸਕਾਰ ਦਿੱਤੇ ਗਏ ਸਨ।

Facebook Comment
Project by : XtremeStudioz