Close
Menu

ਕਾਰ ਸੇਵਕਾਂ ’ਤੇ ਗੋਲੀਬਾਰੀ ਮੁਲਾਇਮ ਵੱਲੋਂ ਸਹੀ ਕਰਾਰ

-- 23 November,2017

ਲਖਨਊ, ਸਮਾਜਵਾਦੀ ਪਾਰਟੀ ਦੇ ਬਾਨੀ ਮੁਲਾਇਮ ਸਿੰਘ ਨੇ ਸੰਨ 1990 ਵਿੱਚ ਅਯੁੱਧਿਆ ਵੱਲ ਵੱਧ ਰਹੇ ਕਾਰ ਸੇਵਕਾਂ ’ਤੇ ਗੋਲੀ ਚਲਾਉਣ ਦੇ ਦਿੱਤੇ ਆਪਣੇ ਹੁਕਮਾਂ ਨੂੰ ਸਹੀ ਕਰਾਰ ਦਿੰਦਿਆਂ ਕਿਹਾ ਕਿ ਦੇਸ਼ ਦੀ ਏਕਤਾ ਤੇ ਅਖੰਡਤਾ ਲਈ ਜੇ ਹੋਰ ਲੋਕਾਂ ਨੂੰ ਵੀ ਮਾਰਨ ਦੀ ਲੋੜ ਪੈਂਦੀ ਤਾਂ ਸੁਰੱਖਿਆ ਦਸਤਿਆਂ ਨੇ ਅਜਿਹਾ ਕਰ ਦੇਣਾ ਸੀ। ਉਹ ਪਾਰਟੀ ਦੇ ਹੈੱਡਕੁਆਰਟਰ ਵਿੱਚ ਉਨ੍ਹਾਂ ਦੇ 79ਵੇਂ ਜਨਮ ਦਿਨ ਸਬੰਧੀ ਕਰਵਾਏ ਸਮਾਗਮ ਵਿੱਚ ਸੰਬੋਧਨ ਕਰ ਰਹੇ ਸਨ। ਇਹ ਸਮਾਗਮ ਵੱਡੇ ਪੱਧਰ ’ਤੇ ਕਰਵਾ ਕੇ ਇਹ ਸੁਨੇਹੇ ਦੇਣ ਦੀ ਵੀ ਕੋਸ਼ਿਸ਼ ਕੀਤੀ ਗਈ ਕਿ ਪਾਰਟੀ ਵਿੱਚ ਸਭ ਠੀਕ-ਠਾਕ ਹੈ।
ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ 30 ਅਕਤੂਬਰ 1990 ਨੂੰ ਅਯੁੱਧਿਆ ਵਿੱਚ ਪੁਲੀਸ ਫਾਇਰਿੰਗ ਕਾਰਨ 28 ਜਣੇ ਮਾਰੇ ਗਏ ਸਨ। ਵਿਸ਼ਵ ਹਿੰਦੂ ਪ੍ਰੀਸ਼ਦ ਦੇ ਸੱਦੇ ’ਤੇ ਪੂਰੇ ਦੇਸ਼ ਵਿੱਚੋਂ ਇੱਕ ਲੱਖ ਕਾਰ ਸੇਵਕ ‘ਰਾਮ ਜਨਮ ਅਸਥਾਨ ਬਾਬਰੀ ਮਸਜਿਦ’ ਵਾਲੀ ਵਿਵਾਦਤ ਥਾਂ ’ਤੇ ਮੰਦਰ ਬਣਾਉਣ ਲਈ ’ਕੱਠੇ ਹੋ ਗਏ ਸਨ। ਉਨ੍ਹਾਂ ਮੁਤਾਬਿਕ ਉਸ ਵੇਲੇ ਸ਼ਖਤ ਕਾਰਵਾਈ ਕਰਨੀ ਬੇਹੱਦ ਜ਼ਰੂਰੀ ਸੀ।

Facebook Comment
Project by : XtremeStudioz