Close
Menu

ਕਾਹਿਲ ਨੇ ਕੌਮਾਂਤਰੀ ਫੁੱਟਬਾਲ ਤੋਂ ਲਿਆ ਸੰਨਿਆਸ

-- 17 July,2018

ਸਿਡਨੀ— ਆਸਟਰੇਲੀਆ ਵੱਲੋਂ ਸਭ ਤੋਂ ਜ਼ਿਆਦਾ ਗੋਲ ਦਾਗਣ ਵਾਲੇ ਟਿਮ ਕਾਹਿਲ ਨੇ ਅੱਜ ਕੌਮਾਂਤਰੀ ਫੁੱਟਬਾਲ ਨੂੰ ਅਲਵਿਦਾ ਕਹਿ ਦਿੱਤਾ। ਇਸ ਦੇ ਨਾਲ ਹੀ ਕਾਹਿਲ ਦੇ ਸ਼ਾਨਦਾਰ ਕੌਮਾਂਤਰੀ ਕਰੀਅਰ ਦਾ ਅੰਤ ਹੋ ਗਿਆ ਜਿਸ ‘ਚ ਉਹ ਚਾਰ ਵਿਸ਼ਵ ਕੱਪ ‘ਚ ਸ਼ਿਰਕਤ ਕਰਨ ‘ਚ ਸਫਲ ਰਹੇ। 

ਆਸਟਰੇਲੀਆ ਵੱਲੋਂ 107 ਮੈਚਾਂ ‘ਚ 50 ਗੋਲ ਦਾਗਣ ਵਾਲੇ ਕਾਹਿਲ ਨੇ ਅੰਤਿਮ ਵਾਰ ਦੇਸ਼ ਦੀ ਨੁਮਾਇੰਦਗੀ ਰੂਸ ‘ਚ ਹਾਲ ਹੀ ‘ਚ ਖਤਮ ਹੋਏ ਵਿਸ਼ਵ ਕੱਪ ‘ਚ ਟੀਮ ਦੇ ਅੰਤਿਮ ਲੀਗ ਮੈਚ ‘ਚ ਪੇਰੂ ਦੇ ਖਿਲਾਫ ਕੀਤੀ ਸੀ। ਕਾਹਿਲ ਨੇ ਟਵੀਟ ਕੀਤਾ, ”ਅੱਜ ਉਹ ਦਿਨ ਹੈ ਜਦੋਂ ਮੈਂ ਅਧਿਕਾਰਤ ਤੌਰ ‘ਤੇ ਆਸਟਰੇਲੀਆ ਦੇ ਨਾਲ ਆਪਣਾ ਕੌਮਾਂਤਰੀ ਕਰੀਅਰ ਖਤਮ ਕਰ ਰਿਹਾ ਹਾਂ।” ਉਨ੍ਹਾਂ ਕਿਹਾ, ”ਦੇਸ਼ ਦੀ ਨੁਮਾਇੰਦਗੀ ਕੀ ਅਰਥ ਰਖਦੀ ਹੈ ਇਸ ਨੂੰ ਮੈਂ ਸ਼ਬਦਾਂ ‘ਚ ਬਿਆਨ ਨਹੀਂ ਕਰ ਸਕਦਾ। ਆਸਟਰੇਲੀਆ ਦੀ ਨੁਮਾਇੰਦਗੀ ਕਰਨ ਦੌਰਾਨ ਮਿਲੇ ਸਮਰਥਨ ਦੇ ਲਈ ਸਾਰਿਆਂ ਦਾ ਧੰਨਵਾਦ।

Facebook Comment
Project by : XtremeStudioz