Close
Menu

ਕਿਊਬਾ ਜਹਾਜ਼ ਹਾਦਸੇ ‘ਚ 50 ਲਾਸ਼ਾਂ ਦੀ ਹੋਈ ਪਛਾਣ

-- 23 May,2018

ਹਵਾਨਾ— ਕਿਊਬਾ ਜਹਾਜ਼ ਹਾਦਸੇ ਵਿਚ ਮਾਰੇ ਗਏ 111 ਲੋਕਾਂ ਵਿਚੋਂ 50 ਲਾਸ਼ਾਂ ਦੀ ਪਛਾਣ ਕਰ ਲਈ ਗਈ ਹੈ। ਕਈ ਦਹਾਕਿਆਂ ਵਿਚ ਇਹ ਦੇਸ਼ ਦਾ ਸਭ ਤੋਂ ਭਿਆਨਕ ਜਹਾਜ਼ ਹਾਦਸਾ ਸੀ। ਹਵਾਨਾ ਵਿਚ ਜੋਸ ਮਾਰਟੀ ਹਵਾਈਅੱਡੇ ਤੋਂ ਸ਼ੁੱਕਰਵਾਰ ਨੂੰ ਉਡਾਣ ਭਰਨ ਤੋਂ ਤੁਰੰਤ ਬਾਅਦ ਬੋਇੰਗ 737 ਜਹਾਜ਼ ਹਾਦਸਾਗ੍ਰਸਤ ਹੋ ਗਿਆ ਸੀ। ਇਸ ਵਿਚ ਯਾਤਰੀ ਅਤੇ ਚਾਲਕ ਦਲ ਸਮੇਤ 113 ਲੋਕ ਸਵਾਰ ਸਨ। ਇਸ ਹਦਾਸੇ ਵਿਚ ਸਿਰਫ 2 ਔਰਤਾਂ ਹੀ ਜਿਊਂਦੀਆਂ ਬਚੀਆਂ ਹਨ। ਇਹ ਦੋਵੇਂ ਕਿਊਬਾ ਦੀਆਂ ਰਹਿਣ ਵਾਲੀਆਂ ਹਨ ਅਤੇ ਇਨ੍ਹਾਂ ਨੂੰ ਹਵਾਨਾ ਦੇ ਕੈਲਿਕਸੋ ਗਾਰਸੀਆ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ, ਜਿੱਥੇ ਉਹ ਜ਼ਿੰਦਗੀ ਅਤੇ ਮੌਤ ਦੀ ਜੰਗ ਲੜ ਰਹੀਆਂ ਹਨ।
ਫੋਰੈਂਸਿਕ ਦਫਤਰ ਦੇ ਨਿਦੇਸ਼ਕ ਸਰਜੀਓ ਰਾਬੇਲ ਨੇ ਪੱਤਰਕਾਰ ਸੰਮੇਲਨ ਵਿਚ ਦੱਸਿਆ, ‘ਮੈਂ ਤੁਹਾਨੂੰ ਦੱਸ ਸਕਦਾ ਹਾਂ ਕਿ ਅਸੀਂ ਮੰਗਲਵਾਰ ਦੁਪਹਿਰ ਤੱਕ 50 ਲਾਸ਼ਾਂ ਦੀ ਪਛਾਣ ਕਰ ਲਈ ਹੈ।’ ਜਿਨ੍ਹਾਂ ਲਾਸ਼ਾਂ ਦੀ ਪਛਾਣ ਕੀਤੀ ਗਈ ਹੈ, ਉਨ੍ਹਾਂ ਵਿਚ ਪਾਇਲਟ ਏਂਜਲ ਲੁਈਸ ਨੁਈਜ ਸੈਂਟੋਸ (50) ਅਤੇ ਸਹਿ ਪਾਇਲਟ ਮਿਗੁਈਲ ਏਂਜਲ ਅਰੇਚਲਾ ਰਮੀਰੇਜ (40) ਵੀ ਸ਼ਾਮਲ ਹਨ।

Facebook Comment
Project by : XtremeStudioz