Close
Menu

ਕੀਨੀਆ ‘ਚ ਵਿਰੋਧੀ ਪਾਰਟੀ ਦੇ 67 ਹਮਾਇਤੀਆਂ ਦਾ ਪੁਲਸ ਨੇ ਕੀਤਾ ਕਤਲ

-- 17 October,2017

ਨੈਰੋਬੀ (ਏ.ਪੀ.)— ਕੌਮਾਂਤਰੀ ਪੱਧਰ ਦੇ ਦੋ ਮਨੁੱਖੀ ਅਧਿਕਾਰ ਸਮੂਹਾਂ ਨੇ ਕਿਹਾ ਹੈ ਕਿ ਕੀਨੀਆ ਦੀ ਪੁਲਸ ਨੇ ਰਾਸ਼ਟਰਪਤੀ ਉਹਰੂ ਕੇਨਯਾਤਾ ਦੇ ਮੁੜ ਚੁਣੇ ਜਾਣ ਦੇ ਖਿਲਾਫ ਪ੍ਰਦਰਸ਼ਨ ਕਰ ਰਹੇ ਵਿਰੋਧੀ ਧਿਰ ਦੇ ਹਮਾਇਤੀਆਂ ‘ਤੇ ਕਾਰਵਾਈ ਕਰਦੇ ਹੋਏ 67 ਲੋਕਾਂ ਨੂੰ ਕਤਲ ਕਰ ਦਿੱਤਾ ਅਤੇ ਬਹੁਤ ਸਾਰੇ ਲੋਕਾਂ ਨੂੰ ਫੱਟੜ ਕਰ ਦਿੱਤਾ। ਐਮਨੈਸਟੀ ਇੰਟਰਨੈਸ਼ਨਲ ਅਤੇ ਹਿਊਮਨ ਰਾਈਟਸ ਵਾਚ ਨੇ ਸੋਮਵਾਰ ਨੂੰ ਜਾਰੀ ਆਪਣਈ ਇਕ ਰਿਪੋਰਟ ‘ਚ ਦੱਸਿਆ ਕਿ ਪੂਰੇ ਦੇਸ਼ ‘ਚ 67 ਲੋਕਾਂ ਨੂੰ ਕਤਲ ਕਰ ਦਿੱਤਾ ਗਿਆ ਹੈ। ਇਨ੍ਹਾਂ ਦੋਹਾਂ ਧੜਿਆਂ ਨੇ ਖੋਜਕਰਤਾਵਾਂ ਨੇ 151 ਪੀੜਤਾਂ, ਪ੍ਰਤੱਖਦਰਸ਼ੀਆਂ, ਮਨੁੱਖੀ ਅਧਿਕਾਰ ਵਰਕਰਾਂ, ਸਹਾਇਤਾ ਮੁਲਾਜ਼ਮਾਂ ਅਤੇ ਪੁਲਸ ਨਾਲ ਗੱਲਬਾਤ ਕੀਤੀ ਅਤੇ ਫਿਰ ਇਹ ਰਿਪੋਰਟ ਤਿਆਰ ਕੀਤੀ ਗਈ। ਕੇਨਯਾਤਾ ਦੇ ਮੁੜ ਚੁਣੇ ਜਾਣ ਨੂੰ ਸੁਪਰੀਮ ਕੋਰਟ ਨੇ ਬੀਤੀ ਇਕ ਸਤੰਬਰ ਨੂੰ ਰੱਦ ਕਰ ਦਿੱਤਾ ਸੀ ਅਤੇ 26 ਅਕਤੂਬਰ ਨੂੰ ਨਵੀਆਂ ਚੋਣਾਂ ਕਰਵਾਉਣ ਦਾ ਹੁਕਮ ਦਿੱਤਾ ਸੀ।

Facebook Comment
Project by : XtremeStudioz