Close
Menu

ਕੁਦਰਤ ਦੇ ਨਜ਼ਾਰੇ

-- 27 November,2013

111ਵਿੱਚ ਆਕਾਸ਼ੀਂ ਉੱਡਦੇ ਪੰਛੀ,
ਕੁਦਰਤ ਤੇਰੇ ਰੰਗ ਨਿਆਰੇ।
ਬਾਗ਼ਾਂ ਦੇ ਵਿੱਚ ਕੂਕਦੀਆਂ,
ਕੋਇਲਾਂ ਰੰਗ ਖਿਲਾਰੇ।
ਸਤਰੰਗੀ ਪੀਂਘ ਪੈ ਜਾਂਦੀ,
ਖ਼ੁਸ਼ੀਆਂ ਲੈਣ ਹੁਲਾਰੇ।
ਸਾਉਣ ਮਹੀਨੇ ਬੱਦਲ ਗਰਜੇ,
ਬਿਜਲੀ ਲਿਸ਼ਕਾਂ ਮਾਰੇ।
ਕਾਲੀ ਘਟਾ ਮੀਂਹ ਵਰਸਾਵੇ,
ਭਰ ਦੇਵੇ ਫੁੱਲ ਕਿਆਰੇ।
ਉਸ ਪਿੱਛੋਂ ਜੱਟ ਝੋਨਾ ਲਾਉਂਦੇ,
ਕਰ ਕੇ ਖੇਤ ਤਿਆਰੇ।
ਹਰੀਆਂ-ਭਰੀਆਂਫ਼ਸਲਾਂ ਲਹਿਰਾਵਣ,
ਵਿੱਚ ਚੌਗਿਰਦੇ ਸਾਰੇ।
ਦੇਖ-ਦੇਖ ਮਨ ਖ਼ੁਸ਼ ਹੋ ਜਾਂਦਾ,
ਕੁਦਰਤ ਤੇਰੇ ਨਜ਼ਾਰੇ।

– ਪ੍ਰਭਜੀਤ ਸਿੰਘ

Facebook Comment
Project by : XtremeStudioz