Close
Menu

ਕੇਂਦਰ ਅਤੇ ਆਰਬੀਆਈ ’ਚ ਕੋਈ ਮਤਭੇਦ ਨਹੀਂ: ਪਿਊਸ਼

-- 20 November,2018

ਇੰਦੌਰ, ਕੇਂਦਰੀ ਮੰਤਰੀ ਪਿਊਸ਼ ਗੋਇਲ ਨੇ ਭਾਰਤੀ ਰਿਜ਼ਰਵ ਬੈਂਕ ਅਤੇ ਕੇਂਦਰ ਸਰਕਾਰ ਦਰਮਿਆਨ ਕੋਈ ਮਤਭੇਦ ਹੋਣ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਆਰਬੀਆਈ ਬੋਰਡ ਦੇ ਡਾਇਰੈਕਟਰਾਂ ’ਚ ਵਿਚਾਰ ਵਟਾਂਦਰੇ ’ਤੇ ਕੁਝ ਵੀ ਇਤਰਾਜ਼ਯੋਗ ਨਹੀਂ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਤੇ ਮੀਡੀਆ ਦੋਹਾਂ ਦਰਮਿਆਨ ਤਣਾਅ ਦਿਖਾ ਰਿਹਾ ਹੈ। ਸ੍ਰੀ ਗੋਇਲ ਨੇ ਕਿਹਾ ਕਿ ਸਰਕਾਰ ਨੇ ਪਹਿਲਾਂ ਹੀ ਸਪੱਸ਼ਟ ਕਰ ਦਿੱਤਾ ਹੈ ਕਿ ਉਨ੍ਹਾਂ ਆਰਬੀਆਈ ਭੰਡਾਰ ਫੰਡ ’ਚੋਂ ਇਕ ਵੀ ਰੁਪਇਆ ਦੇਣ ਲਈ ਨਹੀਂ ਆਖਿਆ ਹੈ। ਉਂਜ ਉਨ੍ਹਾਂ ਕਿਹਾ ਕਿ ਅਹਿਮ ਕੌਮੀ ਅਦਾਰੇ ਆਰਬੀਆਈ ਦੀਆਂ ਮੁਲਕ ਪ੍ਰਤੀ ਕੁਝ ਜ਼ਿੰਮੇਵਾਰੀਆਂ ਵੀ ਬਣਦੀਆਂ ਹਨ।

Facebook Comment
Project by : XtremeStudioz