Close
Menu

ਕੇਰਲ ‘ਚ ਹੜ੍ਹ:14 ਜ਼ਿਲਿਆਂ ‘ਚ ਰੈੱਡ ਅਲਰਟ ਜਾਰੀ

-- 17 August,2018

ਨਵੀਂ ਦਿੱਲੀ— ਕੇਰਲ ‘ਚ ਭਾਰੀ ਮੀਂਹ ਤੇ ਪੈਰੀਆਰ ਨਦੀ ‘ਤੇ ਬਣੇ ਡੈਮ ਦੇ ਫਾਟਕ ਖੋਲ੍ਹਣ ਨਾਲ ਕੋਚੀ ਹਵਾਈ ਅੱਡੇ ‘ਚ ਪਾਣੀ ਦਾਖਲ ਹੋ ਗਿਆ ਹੈ। ਇਸ ਤੋਂ ਬਾਅਦ ਹਵਾਈ ਅੱਡੇ ਨੂੰ ਸ਼ਨੀਵਾਰ ਤਕ ਲਈ ਬੰਦ ਕਰ ਦਿੱਤਾ ਗਿਆ। ਇਸ ਤੋਂ ਇਲਾਵਾ ਇੱਥੇ ਮੈਟਰੋ ਸਰਵਿਸ ਤੇ ਰੋਡਵੇਜ਼ ਸੇਵਾ ਵੀ ਰੋਕ ਦਿੱਤੀ ਗਈ।

ਉੱਥੇ ਹੀ ਸੂਬੇ ਵਿਚ ਹੜ੍ਹ ਦੀ ਸਥਿਤੀ ਨੂੰ ਦੇਖਦੇ ਹੋਏ 14 ਜ਼ਿਲਿਆਂ ‘ਚ ਰੈੱਡ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਸੂਬੇ ‘ਚ ਮਰਨ ਵਾਲਿਆਂ ਦੀ ਗਿਣਤੀ 67 ਤੋਂ ਵਧ ਕੇ 80 ਹੋ ਗਈ ਹੈ। ਅੱਜ ਸਵੇਰੇ ਪਲੱਕਮ ‘ਚ ਜ਼ਮੀਨ ਖਿਸਕਣ ਨਾਲ 7 ਲੋਕਾਂ ਦੀ ਮੌਤ ਦੀ ਖਬਰ ਹੈ। ਇਸ ਹਾਦਸੇ ਦੀ ਲਪੇਟ ‘ਚ ਆਏ 3 ਲੋਕਾਂ ਨੂੰ ਬਚਾ ਲਿਆ ਗਿਆ ਹੈ। ਓਧਰ ਫੌਜ ਨੇ ਮੱਲਮਪੁਰਮ ਦੇ ਵਾਲਿਆਕਾਡੂ ਪਿੰਡ ‘ਚ ਇਕ 35 ਫੁੱਟ ਲੰਬੇ ਬ੍ਰਿਜ ‘ਤੇ ਫਸੇ ਤਕਰੀਬਨ 100 ਲੋਕਾਂ ਨੂੰ ਬਚਾ ਲਿਆ ਹੈ। ਹੜ੍ਹ ਕਾਰਨ ਲੋਕ ਆਪਣਾ ਘਰ ਛੱਡ ਕੇ ਸੁਰੱਖਿਅਤ ਠਿਕਾਣਿਆਂ ਵੱਲ ਜਾ ਰਹੇ ਹਨ। ਚੇਂਗਨੂਰ ਦੀ ਹਾਲਤ ਵੀ ਬਦਤਰ ਬਣੀ ਹੋਈ ਹੈ। ਇੱਥੇ ਪੂਰੇ ਸ਼ਹਿਰ ‘ਚ ਪਾਣੀ ਦਾਖਲ ਹੋ ਚੁੱਕਾ ਹੈ। ਮਾਲ, ਪੈਟਰੋਲ ਪੰਪ ਸਭ ਕੁਝ ਪਾਣੀ ‘ਚ ਡੁੱਬ ਚੁੱਕਾ ਹੈ।

ਲੋਕਾਂ ਵਲੋਂ ਸੋਸ਼ਲ ਮੀਡੀਆ ‘ਤੇ ਮਦਦ ਦੀ ਅਪੀਲ
ਮੀਂਹ ਕਾਰਨ ਤਬਾਹ ਹੋਏ ਕੇਰਲ ‘ਚ ਜਿੱਥੇ ਕਈ ਥਾਂਵਾ ‘ਤੇ ਸੜਕਾ ਦਾ ਨਾਮੋ ਨਿਸ਼ਾਨ ਨਹੀਂ ਹੈ ਜਾਂ ਇੰਝ ਕਿਹਾ ਜਾਵੇ ਕਿ ਸੜਕਾਂ ‘ਨਦੀਆਂ’ ਬਣ ਗਈਆਂ ਹਨ। ਅਜਿਹੀਆਂ ਥਾਂਵਾ ‘ਤੇ ਉਚੇ ਫਲੈਟਾਂ ‘ਚ ਫਸੇ ਪਰਿਵਾਰ ਹੋਸਟਲਾਂ ‘ਚ ਫਸੇ ਵਿਦਿਆਰਥੀ ਅਤੇ ਗਿਰਜਾਘਰ ‘ਚ ਫਸੇ ਸ਼ਰਧਾਲੂ ਸੋਸ਼ਲ ਮੀਡੀਆ ‘ਤੇ ਆਪਣੇ ਰਿਹਾਇਸ਼ੀ ਇਲਾਕਿਆਂ ਬਾਰੇ ਸੂਚਨਾ ਦੇ ਰਹੇ ਹਨ।

Facebook Comment
Project by : XtremeStudioz