Close
Menu

ਕੈਨੇਡਾ ‘ਚ ਕਾਮਾਗਾਟਾਮਾਰੂ ਦੀ ਘਟਨਾ ਨੂੰ ਮੁੜ ਕੀਤਾ ਗਿਆ ਯਾਦ, ਟਰੂਡੋ ਨੇ ਦਿੱਤੀ ਸ਼ਰਧਾਂਜਲੀ

-- 24 May,2017

ਟੋਰਾਂਟੋ— 23 ਮਈ ਨੂੰ ਕੈਨੇਡਾ ‘ਚ ਕਾਮਾਗਾਟਾਮਾਰੂ ਦੀ ਘਟਨਾ ਨੂੰ ਯਾਦ ਕੀਤਾ ਗਿਆ। ਇਸ ਘਟਨਾ ਨੂੰ ਵਾਪਰੇ 103 ਸਾਲ ਹੋ ਚੁੱਕੇ ਹਨ। ਪ੍ਰਧਾਨ ਮੰਤਰੀ ਟਰੂਡੋ ਨੇ ਇਕ ਸੰਦੇਸ਼ ਜਾਰੀ ਕਰਦਿਆਂ ਕਿਹਾ ਕਿ ਉਹ ਇਸ ਦਰਦਨਾਕ ਘਟਨਾ ਲਈ ਮੁਆਫੀ ਪਿਛਲੇ ਸਾਲ ਵੀ ਮੰਗ ਚੁੱਕੇ ਹਨ। ਉਨ੍ਹਾਂ ਕਿਹਾ ਕਿ ਲਗਭਗ 100 ਸਾਲ ਪਹਿਲਾਂ ਬਹੁਤ ਸਾਰੇ ਲੋਕਾਂ ਨੂੰ ਦਰਦ ਸਹਿਣ ਕਰਨੇ ਪਏ ਸਨ। 
ਜ਼ਿਕਰਯੋਗ ਹੈ ਕਿ 23 ਮਈ ,1914 ‘ਚ ਇਕ ਵੱਡਾ ਜਹਾਜ਼ (ਸਮੁੰਦਰੀ) ਭਾਰਤੀ ਅਪ੍ਰਵਾਸੀਆਂ ਨੂੰ ਲੈ ਕੇ ਕੈਨੇਡਾ ਦੇ ਵੈਨਕੁਵਰ ਤਟ ‘ਤੇ ਪੁੱਜਾ ਸੀ ਪਰ ਕੈਨੇਡਾ ਨੇ ਉਨ੍ਹਾਂ ਨੂੰ ਉਤਰਨ ਨਹੀਂ ਦਿੱਤਾ ਸੀ। ਇਨ੍ਹਾਂ ਅਪ੍ਰਵਾਸੀਆਂ ‘ਚ 340 ਸਿੱਖ, 24 ਮੁਸਲਮਾਨ, 12 ਹਿੰਦੂ ਅਤੇ ਬਾਕੀ ਬ੍ਰਿਟਿਸ਼ ਸਨ। ਉਸ ਸਮੇਂ 24 ਵਿਦੇਸ਼ੀ ਲੋਕਾਂ ਨੂੰ ਉਤਾਰ ਲਿਆ ਗਿਆ ਸੀ ਅਤੇ ਬਾਕੀ 352 ਲੋਕਾਂ ਨੂੰ ਵਾਪਸ ਭਾਰਤ ਭੇਜ ਦਿੱਤਾ ਗਿਆ ਸੀ। ਉਹ 27 ਸਤੰਬਰ ਨੂੰ ਕਲਕੱਤਾ ਪੁੱਜੇ ਸਨ, ਜਿੱਥੇ ਬ੍ਰਿਟਿਸ਼ ਫੌਜੀਆਂ ਨੇ ਇਨ੍ਹਾਂ ਨੂੰ ਕਾਨੂੰਨ ਤੋੜਨ ਵਾਲਾ ਕਹਿ ਕੇ ਗ੍ਰਿਫਤਾਰ ਕਰਨਾ ਸ਼ੁਰੂ ਕਰ ਦਿੱਤਾ। ਜਦ ਉਨ੍ਹਾਂ ਲੋਕਾਂ ਨੇ ਵਿਰੋਧ ਕੀਤਾ ਤਾਂ ਉਨ੍ਹਾਂ ‘ਤੇ ਗੋਲੀਆਂ ਚਲਾਈਆਂ ਗਈਆਂ ਸਨ। ਇਸ ਦੌਰਾਨ ਕੁੱਝ ਲੋਕ ਮਾਰੇ ਗਏ, ਕਈ ਦੌੜ ਗਏ ਅਤੇ ਕਈ ਗ੍ਰਿਫਤਾਰ ਕੀਤੇ ਗਏ ਸਨ। ਟਰੂਡੋ ਸਮੇਤ ਹੋਰ ਵੀ ਕਈ ਲੋਕਾਂ ਨੇ ਇਸ ਦਿਨ ਨੂੰ ਯਾਦ ਕਰਕੇ ਸਭ ਨੂੰ ਸ਼ਰਧਾਂਜਲੀ ਦਿੱਤੀ।

Facebook Comment
Project by : XtremeStudioz