Close
Menu

ਕੈਨੇਡਾ ਦਾ ਸਾਥ ਛੱਡ ਸਾਊਦੀ ਅਰਬ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਾ ਹੋਇਆ ਅਮਰੀਕਾ

-- 17 August,2018

ਵਾਸ਼ਿੰਗਟਨ — ਅਮਰੀਕਾ ਨੇ ਵੀਰਵਾਰ ਨੂੰ ਸਾਊਦੀ ਅਰਬ ਵੱਲੋਂ ਸੀਰੀਆ ਨੂੰ ਦਿੱਤੀ ਜਾਣ ਵਾਲੀ 10 ਕਰੋੜ ਡਾਲਰ ਦੀ ਮਦਦ ਦਾ ਸਵਾਗਤ ਕੀਤਾ ਹੈ। ਅਮਰੀਕਾ ਨੇ ਆਖਿਆ ਕਿ ਸਾਊਦੀ ਅਰਬ ਸੀਰੀਆ ‘ਚ ਅੱਤਵਾਦੀ ਸੰਗਠਨ (ਆਈ. ਐੱਸ.) ਤੋਂ ਮੁਕਤ ਕਰਾਏ ਜਾ ਚੁੱਕੇ ਖੇਤਰਾਂ ਦੇ ਮੁੜ ਨਿਰਮਾਣ ਦੇ ਕਾਰਜਾਂ ਲਈ ਇਹ ਸਹਾਇਤਾ ਰਾਸ਼ੀ ਪ੍ਰਦਾਨ ਕਰੇਗਾ। ਇਸ ਨਾਲ ਅਮਰੀਕਾ ਦੀ ਵਿਦੇਸ਼ਾਂ ਨੂੰ ਦਿੱਤੀ ਜਾਣ ਵਾਲੀ ਸਹਾਇਤਾ ਰਾਸ਼ੀ ‘ਚ ਬਚਤ ਹੋਵੇਗੀ।ਅਮਰੀਕੀ ਵਿਦੇਸ਼ ਮੰਤਰਾਲੇ ਦੇ ਬਿਆਨ ‘ਚ ਆਖਿਆ ਗਿਆ ਕਿ ਸੰਕਟ ਦੇ ਸਮੇਂ ਮੁੜ ਨਿਰਮਾਣ ਦੇ ਕਾਰਜਾਂ ਲਈ ਦਿੱਤਾ ਵਾਲਾ ਇਹ ਯੋਗਦਾਨ ਅਹਿਮ ਹੈ। ਇਸ ਅਭਿਆਨ ‘ਚ ਇਹ ਸਮਾਂ ਅਹਿਮ ਹੈ। ਅਮਰੀਕਾ ਨੇ ਇਕ ਪਾਸੇ ਸਾਊਦੀ ਅਰਬ ਵੱਲੋਂ ਸੀਰੀਆ ਨੂੰ ਦਿੱਤੀ ਜਾਣ ਵਾਲੀ ਸਹਾਇਤਾ ਰਾਸ਼ੀ ਦਾ ਸਵਾਗਤ ਕੀਤਾ ਹੈ, ਉਥੇ ਦੂਜੇ ਪਾਸੇ ਅਮਰੀਕਾ ਦੇ ਸਹਿਯੋਗੀ ਦੇਸ਼ਾਂ ਤੋਂ ਸੀਰੀਆ ‘ਚ ਸੁਰੱਖਿਆ ਅਤੇ ਸਥਿਰਤਾ ਬਹਾਲ ਕਰਨ ਲਈ ਉਨ੍ਹਾਂ ਤੋਂ ਮਦਦ ਦੀ ਅਪੀਲ ਕੀਤੀ ਹੈ। ਬਿਆਨ ‘ਚ ਆਖਿਆ ਗਿਆ ਕਿ ਸੀਰੀਆ ‘ਚ ਸਥਿਰਤਾ ਲਈ ਇਥੋਂ ਦੀਆਂ ਯੋਜਨਾਵਾਂ ਨੂੰ ਸਮੇਂ ‘ਤੇ ਪੂਰਾ ਕੀਤਾ ਜਾਣਾ ਕਾਫੀ ਮਹੱਤਵਪੂਰਣ ਹੈ ਤਾਂ ਜੋਂ ਆਈ. ਐੱਸ. ਇਥੇ ਫਿਰ ਤੋਂ ਆਪਣੇ ਪੈਰ ਨਾ ਪਸਾਰ ਸਕੇ।ਦੱਸ ਦਈਏ ਕਿ ਸਾਊਦੀ ਅਰਬ ਅਤੇ ਕੈਨੇਡਾ ਦੇ ਡਿਪਲੋਮੈਟਿਕ ਸੰਬੰਧਾਂ ‘ਚ ਖਟਾਸ ਆ ਗਈ ਹੈ, ਉਥੇ ਹੀ ਅਮਰੀਕਾ ਨੇ ਇਸ ਨੂੰ ਹੋਰ ਹਵਾ ਦੇਣ ਲਈ ਕੈਨੇਡਾ ਦੇ ਪੱਖ ‘ਚ ਉਤਰਣ ਦੀ ਬਜਾਏ ਸਾਊਦੀ ਅਰਬ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਾ ਹੋ ਗਿਆ ਹੈ।

Facebook Comment
Project by : XtremeStudioz