Close
Menu

ਕੈਨੇਡਾ ਦੇ ਡਾਕ ਘਰ ਨੇ ਰਮਜ਼ਾਨ ਦੇ ਮੌਕੇ ਜਾਰੀ ਕੀਤੀ ਈਦ ਦੀ ਟਿਕਟ

-- 27 May,2017

ਓਟਾਵਾ— ਕੈਨੇਡਾ ਦੇ ਡਾਕ ਘਰ ਨੇ ਰਮਜ਼ਾਨ ਦੇ ਮਹੀਨੇ ਵਿਚ ਈਦ ਦੀ ਟਿਕਟ ਜਾਰੀ ਕਰਕੇ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਖੁਸ਼ ਕਰ ਦਿੱਤਾ ਹੈ। ਰਮਜ਼ਾਨ ਮਹੀਨੇ ਦੇ ਅੰਤ ਵਿਚ ਈਦ ਦਾ ਤਿਉਹਾਰ ਮਨਾਇਆ ਜਾਂਦਾ ਹੈ, ਜੋ ਸ਼ੁੱਕਰਵਾਰ ਸ਼ਾਮ ਨੂੰ ਹੁੰਦਾ ਹੈ। ਟੋਰਾਂਟੋ ਦੇ ਇਸਲਾਮਿਕ ਇੰਸਟੀਚਿਊਟ ਦੇ ਡਾਇਰੈਕਟਰ ਮੁਹੰਮਦ ਫਰਹਾਦ ਖਾਦਿਮ ਨੇ ਕਿਹਾ ਕਿ ਇਹ ਕੈਨੇਡਾ ਦੀ ਧਾਰਮਿਕ ਭਿੰਨਤਾ ਨੂੰ ਪ੍ਰਮਾਣਿਕਤਾ ਦਿੰਦਾ ਹੈ। ਖਾਦਿਮ ਇਸ ਟਿਕਟ ਦੇ ਉਦਘਾਟਨ ਮੌਕੇ ਆਯੋਜਿਤ ਸਮਾਗਮ ਵਿਚ ਸ਼ਾਮਲ ਹਨ। ਇਸ ਟਿਕਟ ‘ਤੇ ਅੰਗਰੇਜ਼ੀ ਅਤੇ ਫਰੈਂਚ ਭਾਸ਼ਾ ਵਿਚ ‘ਹੈਵ ਅ ਬਲੈਸਡ ਈਦ’ ਲਿਖਿਆ ਗਿਆ ਹੈ।
ਇਹ ਪਹਿਲੀ ਵਾਰ ਹੈ ਜਦੋਂ ਮੁਸਲਿਮ ਭਾਈਚਾਰੇ ਨਾਲ ਸੰਬੰਧਤ ਕਿਸੇ ਤਿਉਹਾਰ ‘ਤੇ ਕੋਈ ਅਜਿਹੀ ਡਾਕ ਟਿਕਟ ਜਾਰੀ ਕੀਤੀ ਗਈ ਹੈ। 1964 ਤੋਂ ਕ੍ਰਿਸਮਸ ਮੌਕੇ ਅਜਿਹੀਆਂ ਡਾਕ ਟਿਕਟਾਂ ਜਾਰੀ ਕੀਤੀਆਂ ਜਾਂਦੀਆਂ ਹਨ। ਇਸ ਸਾਲ ਕੈਨੇਡਾ ਪੋਸਟ ਦੀਵਾਲੀ ਅਤੇ ਹਨੁਕਾਹ ਆਦਿ ਤਿਉਹਾਰਾਂ ਦੀਆਂ ਟਿਕਟਾਂ ਵੀ ਜਾਰੀ ਕਰੇਗਾ।

Facebook Comment
Project by : XtremeStudioz