Close
Menu

ਕੈਨੇਡਾ : ਬਰੈਂਪਟਨ ਨੂੰ ਮਿਲ ਸਕਦੈ ਪਹਿਲਾ ਸਿੱਖ ਮੇਅਰ

-- 03 September,2018

ਬਰੈਂਪਟਨ — ਕੈਨੇਡਾ ‘ਚ ਪੰਜਾਬੀਆਂ ਨੇ ਇੱਥੋਂ ਦੀ ਸਿਆਸਤ ‘ਚ ਆਪਣੇ ਪੈਰ ਜਮਾ ਲਏ ਹਨ। ਬਹੁਤ ਸਾਰੇ ਪੰਜਾਬੀ ਇੱਥੇ ਐੱਮ.ਪੀ., ਐੱਮ. ਐੱਲ. ਏ. ਦੇ ਅਹੁਦਿਆਂ ਤਕ ਪੁੱਜ ਗਏ ਹਨ ਅਤੇ ਮੇਅਰ ਦੀਆਂ ਚੋਣਾਂ ‘ਚ ਜਿੱਤਣ ਲਈ ਵੀ ਉਹ ਕੋਸ਼ਿਸ਼ਾਂ ਕਰ ਰਹੇ ਹਨ।ਬਰੈਂਪਟਨ ‘ਚ ਵਧੇਰੇ ਐੱਮ. ਪੀ. ਅਤੇ ਐੱਮ. ਪੀ. ਪੀ. ਦੇ ਅਹੁਦਿਆਂ ‘ਤੇ ਪੰਜਾਬੀ ਹਨ। ਇੱਥੇ ਇਕ ਹੀ ਪੰਜਾਬੀ ਕੌਂਸਲਰ ਗੁਰਪ੍ਰੀਤ ਸਿੰਘ ਢਿੱਲੋਂ ਹਨ। ਅਕਤੂਬਰ ਮਹੀਨੇ ਕੈਨੇਡਾ ‘ਚ ਮਿਊਂਸੀਪਲ ਚੋਣਾਂ ਹੋਣ ਵਾਲੀਆਂ ਹਨ ਅਤੇ ਉਮੀਦ ਕੀਤੀ ਜਾ ਰਹੀ ਹੈ ਕਿ ਇਕ ਹੋਰ ਸਿੱਖ ਚਿਹਰਾ ਇੱਥੇ ਮੇਅਰ ਦੀਆਂ ਚੋਣਾਂ ‘ਚ ਬਾਜ਼ੀ ਮਾਰੇਗਾ।

ਲੋਕਾਂ ਵਲੋਂ ਉਮੀਦਾਂ ਲਗਾਈਆਂ ਜਾ ਰਹੀਆਂ ਹਨ ਕਿ 22 ਅਕਤੂਬਰ ਨੂੰ ਬਰੈਂਪਟਨ ‘ਚ ਹੋਣ ਵਾਲੀਆਂ ਇਨ੍ਹਾਂ ਚੋਣਾਂ ‘ਚ ਸ਼ਾਇਦ ਸਿੱਖ ਭਾਈਚਾਰੇ ਦੇ ਬਲਜੀਤ ਸਿੰਘ ਉਰਫ ਬਲ ਗੋਸਾਲ ਨੂੰ ਜਿੱਤ ਹਾਸਲ ਹੋਵੇ।
ਬਲਜੀਤ ਸਿੰਘ ਨੇ ਦੱਸਿਆ ਕਿ ਉਹ ਲਗਭਗ 35 ਸਾਲਾਂ ਤੋਂ ਇੱਥੇ ਰਹਿ ਰਹੇ ਹਨ ਅਤੇ ਲੋਕਾਂ ਨੂੰ ਚੰਗੀ ਤਰ੍ਹਾਂ ਜਾਣਦੇ ਹਨ। ਉਨ੍ਹਾਂ ਕਿਹਾ ਕਿ ਮੈਨੂੰ ਆਸ ਹੈ ਕਿ ਲੋਕ ਮੈਨੂੰ ਮੇਅਰ ਦੇ ਅਹੁਦੇ ਲਈ ਚੁਣਨਗੇ। ਇੱਥੇ ਲਗਭਗ 60,000 ਲੋਕ ਰਹਿੰਦੇ ਹਨ, ਜਿਨ੍ਹਾਂ ‘ਚੋਂ 25 ਫੀਸਦੀ ਲੋਕ ਪੰਜਾਬੀ ਹਨ। ਉਨ੍ਹਾਂ ਦਾ ਮੁਕਾਬਲਾ ਮੌਜੂਦਾ ਮੇਅਰ ਲਿੰਦਾ ਜੈਫਰੀ ਅਤੇ ਸਾਬਕਾ ਐੱਮ.ਪੀ. ਪੈਟਰਿਕ ਬ੍ਰਾਊਨ ਨਾਲ ਹੈ।

 

ਬਲਜੀਤ ਸਿੰਘ ਭਾਈਚਾਰੇ ਨਾਲ ਸ਼ੁਰੂ ਤੋਂ ਜੁੜੇ ਹੋਏ ਹਨ, ਉਂਝ ਵੀ ਉਹ ਐੱਮ. ਪੀ. ਅਤੇ ਫੈਡਰਲ ਮੰਤਰੀ ਰਹਿ ਚੁੱਕੇ ਹਨ। ਉਨ੍ਹਾਂ ਨੇ ਪਹਿਲੇ ਦਸਤਾਰਧਾਰੀ ਸਿੱਖ ਐੱਮ. ਪੀ. ਗੁਰਬਖਸ਼ ਮੱਲ੍ਹੀ ਨੂੰ ਹਰਾਇਆ ਸੀ। ਗੋਸਲ ਦਾ ਪਰਿਵਾਰ ਫਿਲੌਰ ਦੇ ਪਿੰਡ ਰਾਤਾਇੰਦਾ ਦਾ ਰਹਿਣ ਵਾਲਾ ਹੈ। ਉਨ੍ਹਾਂ ਨੇ ਜਲੰਧਰ ‘ਚ ਡੀ. ਏ. ਵੀ. ਕਾਲਜ ਤੋਂ ਗ੍ਰੈਜੂਏਸ਼ਨ ਕੀਤੀ ਅਤੇ 1981 ‘ਚ ਕੈਨੇਡਾ ਆ ਗਏ ਸਨ। ਇੰਡੋ-ਕੈਨੇਡਾ ਚੈਂਬਰ ਆਫ ਕਾਮਰਸ ਦੇ ਮੁਖੀ ਕੰਵਰ ਧਨਜਲ ਨੇ ਦੱਸਿਆ ਕਿ ਉਨ੍ਹਾਂ ਨੂੰ ਵੀ ਉਮੀਦ ਹੈ ਕਿ ਮੇਅਰ ਦੀ ਚੋਣ ਬਲਜੀਤ ਸਿੰਘ ਹੀ ਜਿੱਤਣਗੇ ਕਿਉਂਕਿ ਉਹ ਚੰਗਾ ਬੋਲਦੇ ਹਨ ਅਤੇ ਹਰੇਕ ਦੇ ਕੰਮ ਆਉਂਦੇ ਹਨ।

Facebook Comment
Project by : XtremeStudioz