Close
Menu

ਕੈਨੇਡਾ : ਸਿਮਨਜ਼ ਵਿੰਡ ਟਰਬਾਈਨ ਪਲਾਂਟ ਬੰਦ, 340 ਕਰਮਚਾਰੀ ਫਾਰਗ

-- 19 July,2017

ਓਟਾਵਾ— ਟਿਲਸਨਬਰਗ ਦੇ ਵਿੰਡ ਟਰਬਾਈਨ ਪਲਾਂਟ ਦੇ 300 ਤੋਂ ਵਧ ਕਰਮਚਾਰੀਆਂ ਨੂੰ ਉਸ ਵੇਲੇ ਤਕੜਾ ਝਟਕਾ ਲੱਗਾ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ 2018 ਤੱਕ ਉਹ ਕੰਪਨੀ ਤੋਂ ਬਾਹਰ ਹੋ ਜਾਣਗੇ। ਇਸ ਸਬੰਧ ‘ਚ 206 ਕਰਮਚਾਰੀਆਂ ਨੂੰ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ।
ਸੀਮਨਜ਼ ਗਾਮੇਸਾ ਰੀਨਿਊਏਬਲ ਐਨਰਜੀ ਨੇ ਐਲਾਨ ਕੀਤਾ ਹੈ ਕਿ ਕੀਮਤਾਂ ਦੇ ਦਬਾਅ ਕਾਰਨ ਕੰਪਨੀ ਨੂੰ ਬੰਦ ਕਰਨ ਦਾ ਫੈਸਲਾ ਲਿਆ ਗਿਆ ਹੈ। ਕੰਪਨੀ ਦੇ ਹੈੱਡ ਡੇਵਿਡ ਹਿੱਕੀ ਨੇ ਕਿਹਾ ਕਿ ਇਹ ਬਹੁਤ ਮੁਸ਼ਕਲ ਫੈਸਲਾ ਹੈ, ਜੋ ਸਾਰੇ ਰਸਤੇ ਬੰਦ ਹੋਣ ਤੋਂ ਬਾਅਦ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸਾਡੇ ਕਰਮਚਾਰੀਆਂ ਦੀ ਟੀਮ ਬਹੁਤ ਵਧੀਆ ਹੈ, ਜਿਨ੍ਹਾਂ ਨੇ ਪਿਛਲੇ 6 ਸਾਲਾਂ ‘ਚ ਬਹੁਤ ਵਧੀਆ ਕੰਮ ਕੀਤਾ ਹੈ ਤੇ ਮੈਂ ਉਨ੍ਹਾਂ ਦੀ ਦਿਲੋਂ ਕਦਰ ਕਰਦਾ ਹਾਂ। ਇਸ ਪਲਾਂਟ ਦੇ ਬੰਦ ਹੋਣ ਨਾਲ ਕੰਪਨੀ ਦੇ 340 ਕਰਮਚਾਰੀ ਪ੍ਰਭਾਵਿਤ ਹੋਏ ਹਨ।

Facebook Comment
Project by : XtremeStudioz