Close
Menu

ਕੈਨੇਡੀਅਨ ਅਦਾਲਤ ਨੇ ਸਦਨ ‘ਚ ਕਿਰਪਾਨ ਲੈ ਕੇ ਜਾਣ ਦੀ ਪਾਬੰਦੀ ਨੂੰ ਰੱਖਿਆ ਬਰਕਰਾਰ

-- 21 February,2018

ਟੋਰਾਂਟੋ — ਕੈਨੇਡਾ ਦੇ ਸੂਬੇ ਕਿਊਬਿਕ ਦੀ ਉੱਚ ਅਦਾਲਤ ਉਸ ਅਧਿਕਾਰ ਨੂੰ ਬਰਕਰਾਰ ਰੱਖਿਆ ਹੈ, ਜਿਸ ‘ਚ ਕਿਰਪਾਨ ਨਾਲ ਸਦਨ ਵਿਚ ਦਾਖਲ ਹੋਣ ‘ਤੇ ਪਾਬੰਦੀ ਹੈ। ਮੀਡੀਆ ‘ਚ ਆਈਆਂ ਖਬਰਾਂ ‘ਚ ਇਹ ਜਾਣਕਾਰੀ ਸਾਹਮਣੇ ਆਈ ਹੈ। ਕੈਨੇਡਾ ਦੇ ਵਿਸ਼ਵ ਸਿੱਖ ਸੰਗਠਨ ਦੇ ਦੋ ਮੈਂਬਰਾਂ ਨੇ ਸਦਨ ਵਲੋਂ ਫਰਵਰੀ 2011 ‘ਚ ਸਾਰਿਆਂ ਦੀ ਸਹਿਮਤੀ ਨਾਲ ਮਨਜ਼ੂਰ ਕੀਤੇ ਗਏ ਇਕ ਪ੍ਰਸਤਾਵ ਨੂੰ ਚੁਣੌਤੀ ਦਿੱਤੀ ਸੀ। ਬਲਪ੍ਰੀਤ ਸਿੰਘ ਅਤੇ ਹਰਮਿੰਦਨ ਕੌਰ ਜਨਵਰੀ 2011 ਨੂੰ ਸਦਨ ਦੀ ਕਾਰਵਾਈ ‘ਚ ਸ਼ਾਮਲ ਹੋਣਾ ਚਾਹੁੰਦੇ ਸਨ ਪਰ ਉਹ ਕਿਰਪਾਨ ਨੂੰ ਵੱਖਰਾ ਰੱਖਣਾ ਨਹੀਂ ਚਾਹੁੰਦੇ ਸਨ, ਕਿਉਂਕਿ ਕਿਰਪਾਨ ਰੱਖਣਾ ਸਿੱਖਾਂ ਦੀ ਧਾਰਮਿਕ ਮਾਨਤਾ ਹੈ।
ਪ੍ਰਸਤਾਵ ‘ਚ ਕਿਹਾ ਗਿਆ ਹੈ ਕਿ ਸੁਰੱਖਿਆ ਕਰਮਚਾਰੀਆਂ ਕੋਲ ਕਿਸੇ ਵੀ ਅਜਿਹੇ ਵਿਅਕਤੀ ਨੂੰ ਦਾਖਲ ਹੋਣ ਤੋਂ ਰੋਕਣ ਦਾ ਅਧਿਕਾਰ ਹੈ, ਜੋ ਆਪਣਾ ਧਾਰਮਿਕ ਚਿੰਨ੍ਹ ਨਹੀਂ ਹਟਾਉਣਾ ਚਾਹੁੰਦੇ। ਦੋਹਾਂ ਨੇ ਦਲੀਲ ਦਿੱਤੀ ਸੀ ਕਿ ਉਹ ਪ੍ਰਸਤਾਵ ਅਸੰਵਿਧਾਨਕ ਹੈ। ਦੋਹਾਂ ਦੀ ਪਟੀਸ਼ਨ ਦੇ ਜਵਾਬ ਵਿਚ ਕੋਰਟ ਆਫ ਅਪੀਲ ਦੇ ਜਸਟਿਨ ਪੈਟ੍ਰਿਕ ਹੀਲੀ ਨੇ ਸੋਮਵਾਰ ਨੂੰ ਦਿੱਤੇ ਗਏ ਆਪਣੇ ਫੈਸਲੇ ‘ਚ ਉਨ੍ਹਾਂ ਦੀਆਂ ਦਲੀਲਾਂ ਨੂੰ ਠੁਕਰਾ ਦਿੱਤਾ ਅਤੇ ਹੇਠਲੀ ਅਦਾਲਤ ਦੇ ਫੈਸਲੇ ਨੂੰ ਬਰਕਰਾਰ ਰੱਖਿਆ, ਜਿਸ ‘ਚ ਕਿਹਾ ਗਿਆ ਸੀ ਕਿ ਸਦਨ ਨੂੰ ਸੰਸਦੀ ਸਹੂਲਤਾਂ ਮੁਤਾਬਕ ਆਪਣੇ ਨਿਯਮ ਬਣਾਉਣ ਦਾ ਅਧਿਕਾਰ ਹੈ।

Facebook Comment
Project by : XtremeStudioz