Close
Menu

ਕੈਪਟਨ ਅਮਰਿੰਦਰ ਆਪਣੇ ਮੰਤਰੀਆਂ ਖਿਲਾਫ ਬੇਨਾਮੀ ਠੇਕੇ ਲੈਣ ਲਈ ਕਾਰਵਾਈ ਕਰੇ- ਫੂਲਕਾ

-- 25 May,2017

ਚੰਡੀਗੜ, 25 ਮਈ 2017 
    ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਐਡਵੋਕੇਟ ਐਚ.ਐਸ ਫੂਲਕਾ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕੀਤੀ ਕਿ ਅਜਿਹੇ ਮੰਤਰੀ ਜੋ ਗਲਤ ਤਰੀਕੇ ਨਾਲ ਸਰਕਾਰ ਤੋਂ ਬੇਨਾਮੀ ਠੇਕੇ ਪ੍ਰਾਪਤ ਕਰ ਰਹੇ ਹਨ। ਉਨਾਂ ਵਿਰੁੱਧ ਤੁਰੰਤ ਕਾਰਵਾਈ ਕੀਤੀ ਜਾਵੇ। 
    ਕੈਪਟਨ ਅਮਰਿੰਦਰ ਸਿੰਘ ਦੀ ਚੁੱਪੀ ਉਤੇ ਨਿਸ਼ਾਨਾ ਸਾਧਦਿਆਂ ਫੂਲਕਾ ਨੇ ਕਿਹਾ ਕਿ ਪਿਛਲੀ ਸਰਕਾਰ ਦੌਰਾਨ ਜਦੋਂ ਅਕਾਲੀ ਦਲ ਦੇ ਮੰਤਰੀ ਅਤੇ ਆਗੂ ਪੰਜਾਬ ਨੂੰ ਲੁੱਟ ਰਹੇ ਸਨ ਤਾਂ ਕੈਪਟਨ ਅਮਰਿੰਦਰ ਸਿੰਘ ਉਨਾਂ ਉਤੇ ਕਾਰਵਾਈ ਕਰਨ ਦੀ ਮੰਗ ਕਰਦਾ ਸੀ ਪਰੰਤੂ ਹੁਣ ਜਦੋਂ ਆਪਣੀ ਸਰਕਾਰ ਵਿਚ ਅਜਿਹਾ ਹੋ ਰਿਹਾ ਹੈਂ ਤਾਂ ਉਹ ਅੱਖਾਂ ਮੀਚੀ ਬੈਠਾ ਹੈ। ਕੈਪਟਨ ਅਮਰਿੰਦਰ ਨੂੰ ਇਹ ਦੱਸਣਾ ਪਵੇਗਾ ਕਿ ਅਜਿਹਾ ਕੀ ਕਾਰਨ ਹੈ ਜੋ ਉਸਨੂੰ ਰਾਣਾ ਗੁਰਜੀਤ ਸਿੰਘ ਖਿਲਾਫ ਕਾਰਵਾਈ ਕਰਨ ਤੋਂ ਰੋਕ ਰਿਹਾ ਹੈ। 
    ਫੂਲਕਾ ਨੇ ਕਿਹਾ ਕਿ ਕਾਨੂੰਨ ਦੇ ਮੁਤਾਬਿਕ ਕੋਈ ਵੀ ਮੰਤਰੀ ਆਪਣੀ ਸਰਕਾਰ ਦੇ ਨਾਲ ਕਾਰੋਬਾਰ ਨਹੀਂ ਕਰ ਸਕਦਾ ਅਤੇ ਅਜਿਹਾ ਹੋਣ ਦੀ ਸੂਰਤ ਵਿਚ ਮੰਤਰੀ ਨੂੰ ਉਸਦੇ ਪਦ ਤੋਂ ਬਰਖਾਸਤ ਕਰ ਦਿੱਤਾ ਜਾਂਦਾ ਹੈ। ਉਨਾਂ ਮੰਗ ਕੀਤੀ ਕਿ ਕੈਪਟਨ ਅਮਰਿੰਦਰ ਸਿੰਘ ਤੁਰੰਤ ਰਾਣਾ ਗੁਰਜੀਤ ਸਿੰਘ ਨੂੰ ਆਪਣੇ ਮੰਤਰੀ ਮੰਡਲ ਵਿਚੋਂ ਬਾਹਰ ਕੱਢੇ। ਫੂਲਕਾ ਨੇ ਕਿਹਾ ਕਿ ਜੇਕਰ ਕੈਪਟਨ ਅਮਰਿਦੰਰ ਸਿੰਘ ਅਜਿਹਾ ਨਹੀਂ ਕਰਦੇ ਤਾਂ ਇਸ ਤੋਂ ਇਹ ਸਿੱਧ ਹੁੰਦਾ ਹੈ ਕਿ ਕੈਪਟਨ ਖੁਦ ਇਸ ਨਜਾਇਜ ਧੰਦੇ ਵਿਚ ਸ਼ਾਮਿਲ ਹੈ। 

Facebook Comment
Project by : XtremeStudioz