Close
Menu

ਕੋਲਾ ਘੁਟਾਲਾ: ਸੀਬੀਆਈ ਵੱਲੋਂ ਨਵਾਂ ਕੇਸ ਦਰਜ

-- 20 July,2017

ਨਵੀਂ ਦਿੱਲੀ, 20 ਜੁਲਾਈ
ਕੋਲਾ ਘੁਟਾਲੇ ਦੀ ਚੱਲ ਰਹੀ ਜਾਂਚ ਦੌਰਾਨ ਸੀਬੀਆਈ ਨੇ ਮੌਨੈੱਟ ਇਸਪਾਤ ਤੇ ਐਨਰਜੀ ਲਿਮਟਿਡ ਖ਼ਿਲਾਫ਼ ਕਥਿਤ ਬੇਨਿਯਮੀਆਂ ਤੇ ਕੋਲ ਬਲਾਕਾਂ ਦੀ ਵੰਡ ਦੇ ਦੋਸ਼ ’ਚ ਕੇਸ ਦਰਜ ਕੀਤਾ ਹੈ। ਕੇਂਦਰੀ ਜਾਂਚ ਏਜੰਸੀ ਨੇ ਬੀਤੇ ਦਿਨ ਕੰਪਨੀ ਅਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਅਪਰਾਧਿਕ ਸਾ਼ਜ਼ਿਸ਼ ਤੇ ਧੋਖਾਧੜੀ ਦਾ ਕੇਸ ਦਰਜ ਕੀਤਾ ਸੀ। ਸ਼ੁਰੂਆਤੀ ਜਾਂਚ ਵਿੱਚ ਸੀਬੀਆਈ ਨੇ ਕੰਪਨੀ ਨੂੰ ਅਲਾਟ ਹੋਏ ਗਾਰੇ ਪਾਲਮਾ ਤੇ ਰਾਜਗਾਮਾਰ ਡਿਪਸਾਈਡ ਕੋਲਾ ਬਲਾਕਾਂ ਦੀ ਜਾਂਚ ਕੀਤੀ ਹੈ। ਜਾਂਚ ਦੌਰਾਨ ਸਾਹਮਣੇ ਆਇਆ ਸੀ ਕਿ ਕੰਪਨੀ ਨੂੰ ਗਾਰੇ ਪਾਲਮਾ ਕੋਲ ਬਲਾਕ 1996 ਵਿੱਚ ਕੈਪਟਿਵ ਖਣਨ ਲਈ ਅਲਾਟ ਹੋਇਆ ਸੀ।

Facebook Comment
Project by : XtremeStudioz