Close
Menu

ਕੰਮ ਨਹੀਂ ਕਰਨ ਵਾਲੇ ਅਧਿਕਾਰੀ ਕੀਤੇ ਜਾਣਗੇ ਰਿਟਾਇਰ- ਆਦਿੱਤਿਯਨਾਥ ਯੋਗੀ

-- 22 November,2017

ਜੌਨਪੁਰ— ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਯਨਾਥ ਨੇ ਕਿਹਾ ਹੈ ਕਿ ਜਨ ਸ਼ਿਕਾਇਤਾਂ, ਵਿਕਾਸ ਕੰਮਾਂ ਅਤੇ ਕਾਨੂੰਨ-ਵਿਵਸਥਾ ਬਣਾਈ ਰੱਖਣ ‘ਚ ਨਾਕਾਮ ਸਾਬਤ ਹ ਰਹੋ ਅਧਿਕਾਰੀਆਂ ਨੂੰ ਸਮੇਂ ਤੋਂ ਪਹਿਲਾਂ ਰਿਟਾਇਰ ਕਰ ਦਿੱਤਾ ਜਾਵੇਗਾ। ਸ਼੍ਰੀ ਯੋਗੀ ਇਕ ਚੋਣਾਵੀ ਸਭਾ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਸ਼ਹਿਰਾਂ ‘ਚ ਚੰਗੀ ਸੜਕ, ਚੰਗੀ ਸਟਰੀਟ ਲਾਈਟ, ਸਾਫ-ਸਫਾਈ ਅਤੇ ਸ਼ੁੱਧ ਪੀਣ ਵਾਲੇ ਪਾਣੀ ਦੀ ਵਿਵਸਥਾ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਯੋਜਨਾਵਾਂ ‘ਚ ਜੋ ਪੈਸਾ ਲੱਗਦਾ ਹੈ ਉਹ ਪੈਸਾ ਜਨਤਾ ਦਾ ਹੁੰਦਾ ਹੈ ਅਤੇ ਜਨਤਾ ਦਾ ਪੈਸਾ ਉਸ ਦੇ ਵਿਕਾਸ ‘ਚ ਖਰਚਾ ਹੋਣਾ ਚਾਹੀਦਾ ਅਤੇ ਇਸ ਦੀ ਸਹੀ ਵਰਤੋਂ ਭਾਰਤੀ ਜਨਤਾ ਪਾਰਟੀ (ਭਾਜਪਾ) ਸਰਕਾਰ ਕਰ ਰਹੀ ਹੈ।
ਉਨ੍ਹਾਂ ਨੇ ਕਿਹਾ ਕਿ ਸੂਬੇ ਨੂੰ ਭ੍ਰਿਸ਼ਾਟਾਚਰ ਮੁਕਤ ਕਰਵਾਉਣਾ ਹੋਵੇਗਾ, ਫਿਰ ਕੋਈ ਤਾਕਤ ਪ੍ਰਦੇਸ਼ ਦੇ ਵਿਕਾਸ ਨੂੰ ਨਹੀਂ ਰੋਕ ਸਕਦਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੇਰੀ ਇਹੀ ਮੰਸ਼ਾ ਹੈ। ਉਨ੍ਹਾਂ ਨੇ ਜੌਨਪੁਰ ਦੇ ਇੱਤਰ (ਪਰਫਿਊਮ) ਅਤੇ ਇਮਰਤੀ ਦੀ ਚਰਚਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਸਰਕਾਰ ਅਜਿਹੀ ਵਿਵਸਥਾ ਕਰ ਰਹੀ ਹੈ, ਜਿਸਨਾਲ ਪ੍ਰਦੇਸ਼ ਦੀਆਂ ਸਾਰੀਆਂ ਚੀਜ਼ਾਂ ਨੂੰ ਦੇਸ਼ ਹੀ ਨਹੀਂ ਸਗੋਂ ਵਿਦੇਸ਼ਾਂ ‘ਚ ਵੀ ਭੇਜਿਆ ਜਾਵੇ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਲਈ ਕੋਈ ਵੀ ਚੋਣ ਛੋਟੀ ਨਹੀਂ ਹੁੰਦੀ ਹੈ। ਉਨ੍ਹਾਂ ਨੇ ਕਿਹਾ ਕਿ ਕਰਜ਼ਾ ਮੋਚਨ ਯੋਜਨਾ ਦੇ ਅਧੀਨ 86 ਲੱਖ ਕਿਸਾਨਾਂ ਨੂੰ 36 ਹਜ਼ਾਰ ਕਰੋੜ ਰੁਪਏ ਮੁਆਫ਼ ਕਰ ਦਿੱਤੇ ਗਏ। ਸਮਾਜਵਾਦੀ ਪਾਰਟੀ (ਸਪਾ) ਅਤੇ ਬਹੁਜਨ ਸਮਾਜ ਪਾਰਟੀ (ਬਸਪਾ) ‘ਤੇ ਨਿਸ਼ਾਨਾ ਸਾਧਿਆ ਅਤੇ ਕਿਹਾ ਕਿ ਇਨ੍ਹਾਂ ਦੋਹਾਂ ਦੀ ਸਰਕਾਰ ‘ਚ ਖੂਬ ਭ੍ਰਿਸ਼ਟਾਚਾਰ ਹੋਏ।

Facebook Comment
Project by : XtremeStudioz