Close
Menu

ਕੰਮ ਵਾਲੀ ਥਾਂ ’ਤੇ ਔਰਤਾਂ ਨਾਲ ਜਿਨਸੀ ਛੇੜਛਾੜ ਆਮ ਵਰਤਾਰਾ: ਮਹਿਲਾ ਕਮਿਸ਼ਨ

-- 17 July,2018

ਨਵੀਂ ਦਿੱਲੀ, 17 ਜੁਲਾਈ
ਔਰਤਾਂ ਬਾਰੇ ਕੌਮੀ ਕਮਿਸ਼ਨ ਦਾ ਕਹਿਣਾ ਹੈ ਕੰਮ ਕਰਨ ਦੇ ਸਥਾਨ ’ਤੇ ਔਰਤਾਂ ਨਾਲ ਜਿਨਸੀ ਛੇੜਛਾੜ ਆਮ ਵਰਤਾਰਾ ਹੈ। ਕਮਿਸ਼ਨ ਨੇ ਕਿਹਾ ਕਿ ਵਿਸ਼ੇਸ਼ ਤੌਰ ’ਤੇ ਮਨੋਰੰਜਨ ਸਨਅਤ ਵਿੱਚ ਇਹ ਵਧੇਰੇ ਹੁੰਦਾ ਹੈ ਜਿਥੇ ਜ਼ਿਆਦਾਤਰ ਔਰਤਾਂ ਇਸ ਦੀ ਸ਼ਿਕਾਇਤ ਵੀ ਨਹੀਂ ਕਰਦੀਆਂ। ਪੁਣੇ ਵਿੱਚ ਸਥਿਤ ਫਿਲਮ ਅਤੇ ਟੈਲੀਵਿਜ਼ਨ ਇੰਸਟੀਚਿਊਟ ਵਿਖੇ ‘ਕੰਮਕਾਰ ਦੇ ਥਾਂ ’ਤੇ ਜਿਨਸੀ ਛੇੜਛਾੜ’ ਵਿਸ਼ੇ ’ਤੇ ਹੋਏ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਨੈਸ਼ਨਲ ਕਮਿਸ਼ਨ ਫਾਰ ਵਿਮੈਨ (ਐਨਸੀਡਬਲਿਊ) ਦੀ ਚੇਅਰਪਰਸਨ ਰੇਖਾ ਸ਼ਰਮਾ ਨੇ ਕਿਹਾ, ‘‘ਮੈਂ ਉਸ ਵੇਲੇ ਨੋਟ ਕੀਤਾ ਕਿ ਮਨੋਰੰਜਨ ਸਨਅਤ ਵਿੱਚ ਜਿਨਸੀ ਸ਼ੋਸ਼ਣ ਦੀਆਂ ਘਟਨਾਵਾਂ ਦੀ ਗਿਣਤੀ ਵਧ ਹੈ ਜਦੋਂ ਮੈਂ ਹੌਲੀਵੁੱਡ ਵਿੱਚ ਇਕ ਮੁਹਿੰਮ ’ਤੇ ਸੀ।’’ ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸ਼ਾਇਦ ਹੀ ਇਸ ਸਨਅਤ ਵਿੱਚ ਕੋਈ ਬਚਿਆ ਹੋਵੇ। ਉਨ੍ਹਾਂ ਕਿਹਾ ਕਿ ਇਹ ਮਰਦ ਪ੍ਰਧਾਨ ਸਨਅਤ ਹੈ ਜਿਥੇ ਜਿਨਸੀ ਸ਼ੋਸ਼ਣ ਦਾ ਖ਼ਤਰਾ ਵਧ ਹੈ। ਇਹ ਸਚਾਈ ਹੈ ਕਿ ਇਸ ਸਨਅਤ ਵਿੱਚ ਬਹੁਤ ਸਾਰੀਆਂ ਅਜਿਹੀਆਂ ਔਰਤਾਂ ਹਨ ਜੋ ਇਸ ਤਰਾਂ ਦੀਆਂ ਕਾਰਵਾਈਆਂ ਦੀਆਂ ਆਦੀ ਹੋ ਜਾਂਦੀਆਂ ਹਨ ਅਤੇ ਕਦੇ ਇਸ ਦੀ ਸ਼ਿਕਾਇਤ ਵੀ ਨਹੀਂ ਕਰਦੀਆਂ। ਮਲਿਆਲਮ ਅਦਾਕਾਰਾ ਰਜਨੀ ਸਸ਼ਾ ਨੇ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਿਨੇਮਾ ’ਚ ਕੰਮ ਕਰਦੀਆਂ ਔਰਤਾਂ ਨੂੰ ਇਕਜੁੱਟ ਹੋਣ ਦੀ ਲੋੜ ਹੈ। ਉਨ੍ਹਾਂ ਇਸ ਸਮੱਸਿਆ ਲਈ ਇੰਟਰਨਲ ਕੰਪਲੇਂਟ ਕਮੇਟੀਆਂ (ਆਈਸੀਸੀ) ਬਣਾਉਣ ’ਤੇ ਜ਼ੋਰ ਦਿੱਤਾ। ਸੈਮੀਨਾਰ ਵਿੱਚ ਲਾਅ ਕਾਲਜ ਦੇ ਵਿਦਿਆਰਥੀਆਂ ਸਮੇਤ 250 ਤੋਂ ਵਧ ਲੋਕਾਂ ਨੇ ਹਿੱਸਾ ਲਿਆ।

Facebook Comment
Project by : XtremeStudioz