Close
Menu

ਖਾਸ਼ੋਗੀ ਬਾਰੇ ਦਾਅਵਾ ਸਹੀ ਹੋਇਆ ਤਾਂ ਸਾਊਦੀ ਨੂੰ ਭੁਗਤਨੇ ਪੈਣਗੇ ਗੰਭੀਰ ਨਤੀਜੇ : ਬ੍ਰਿਟੇਨ

-- 12 October,2018

ਲੰਡਨ— ਬ੍ਰਿਟੇਨ ਦੇ ਵਿਦੇਸ਼ ਮੰਤਰੀ ਨੇ ਵੀਰਵਾਰ ਨੂੰ ਚਿਤਾਵਨੀ ਦਿੱਤੀ ਕਿ ਪੱਤਰਕਾਰ ਜਮਾਲ ਖਾਸ਼ੋਗੀ ਦੀ ਹੱਤਿਆ ਬਾਰੇ ਤੁਰਕੀ ਦੇ ਅਧਿਕਾਰੀਆਂ ਦਾ ਸ਼ੱਕ ਸਹੀ ਸਾਬਤ ਹੋਇਆ ਤਾਂ ਸਾਊਦੀ ਅਰਬ ਨੂੰ ਗੰਭੀਰ ਨਤੀਜੇ ਭੁਗਤਨੇ ਪੈਣਗੇ। ਖਾਸ਼ੋਗੀ 2 ਅਕਤੂਬਰ ਤੋਂ ਬਾਅਦ ਨਜ਼ਰ ਨਹੀਂ ਆਇਆ ਹੈ। ਉਹ ਵਿਆਹ ਸਬੰਧੀ ਦਸਤਾਵੇਜ਼ ਲਿਆਉਣ ਲਈ ਇਸਤਾਂਬੁਲ ‘ਚ ਸਾਊਦੀ ਦੇ ਵਪਾਰਕ ਦੂਤਘਰ ਗਿਆ ਸੀ।
ਬ੍ਰਿਟੇਨ ਦੇ ਵਿਦੇਸ਼ ਮੰਤਰੀ ਜੇਰੇਮੀ ਹੰਟ ਨੇ ਕਿਹਾ ਕਿ ਲੰਬੇ ਸਮੇਂ ਤੋਂ ਸਾਊਦੀ ਨੂੰ ਦੋਸਤ ਮੰਨ ਰਹੇ ਲੋਕਾਂ ਦਾ ਕਹਿਣਾ ਹੈ ਕਿ ਇਹ ਕਾਫੀ ਗੰਭੀਰ ਮਾਮਲਾ ਹੈ। ਉਨ੍ਹਾਂ ਕਿਹਾ, ”ਜੇਕਰ ਇਹ ਦੋਸ਼ ਸਹੀ ਹਨ ਤਾਂ ਗੰਭੀਰ ਨਤੀਜੇ ਹੋਣਗੇ ਕਿਉਂਕਿ ਸਾਡੀ ਦੋਸਤੀ ਤੇ ਹਿੱਸੇਦਾਰੀ ਸਾਂਝੀ ਕੀਮਤਾਂ ‘ਤੇ ਅਧਾਰਿਤ ਹਨ। ਅਸੀਂ ਬਹੁਤ ਜ਼ਿਆਦਾ ਪ੍ਰੇਸ਼ਾਨ ਹਾਂ।” ਹੰਟ ਨੇ ਕਿਹਾ ਕਿ ਉਨ੍ਹਾਂ ਨੇ ਸਾਊਦੀ ਅਰਬ ਦੇ ਵਿਦੇਸ਼ ਮੰਤਰੀ ਅਦੇਲ ਜੁਬੈਰ ਨਾਲ ਗੱਲ ਕੀਤੀ ਤੇ ਉਨ੍ਹਾਂ ਦੱਸਿਆ ਕਿ ਬ੍ਰਿਟੇਨ ਕਿੰਨਾ ਪ੍ਰੇਸ਼ਾਨ ਹੈ। ਬ੍ਰਿਟੇਨ, ਸਾਊਦੀ ਅਰਬ ਦਾ ਕਰੀਬੀ ਸਹਿਯੋਗੀ ਤੇ ਕਾਰੋਬਾਰੀ ਹੈ। ਤੁਰਕੀ ਦੇ ਰਾਸ਼ਟਰਪਤੀ ਰਜਬ ਤਈਅਬ ਐਰਦੋਗਨ ਨੇ ਸਾਊਦੀ ਅਰਬ ਤੋਂ ਖਾਸ਼ੋਗੀ ਦੀ ਤਸਵੀਰ ਜਾਰੀ ਕਰਨ ਦੀ ਅਪੀਲ ਕੀਤੀ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀ ਉਨ੍ਹਾਂ ਦੇ ਲਾਪਤਾ ਹੋਣ ‘ਤੇ ਜਵਾਬ ਮੰਗਿਆ ਹੈ। ਪੱਤਰਕਾਰ ਦੇ ਲਾਪਤਾ ਹੋਣ ਬਾਰੇ ਸਪੱਸ਼ਟੀਕਰਨ ਲਈ ਸਾਊਦੀ ‘ਤੇ ਦਬਾਅ ਵਧਦਾ ਜਾ ਰਿਹਾ ਹੈ।

Facebook Comment
Project by : XtremeStudioz