Close
Menu

ਖਿਡਾਰੀਆਂ ਨੂੰ ਮਾਨਸਿਕ ਮਜ਼ਬੂਤੀ ਦੀ ਲੋੜ: ਸ਼ਾਸਤਰੀ

-- 06 September,2018

ਲੰਡਨ, ਇੰਗਲੈਂਡ ਖ਼ਿਲਾਫ਼ ਚੌਥਾ ਟੈਸਟ ਗੁਆਉਣ ਮਗਰੋਂ ਪੰਜ ਮੈਚਾਂ ਦੀ ਲੜੀ ਵਿੱਚ 1-3 ਨਾਲ ਪੱਛੜ ਚੁੱਕੀ ਭਾਰਤੀ ਟੀਮ ਦੇ ਕੋਚ ਰਵੀ ਸ਼ਾਸਤਰੀ ਨੇ ਪੰਜਵੇਂ ਟੈਸਟ ਤੋਂ ਪਹਿਲਾਂ ਭਾਰਤੀ ਖਿਡਾਰੀਆਂ ਨੂੰ ਕਿਹਾ ਕਿ ਉਨ੍ਹਾਂ ਨੂੰ ਮਾਨਸਿਕ ਤੌਰ ’ਤੇ ਮਜ਼ਬੂਤ ਹੋਣਾ ਹੋਵੇਗਾ। ਇਸ ਦੇ ਨਾਲ ਹੀ ਸ਼ਾਸਤਰੀ ਨੇ ਭਾਰਤ ਦੀ ਮੌਜੂਦਾ ਟੀਮ ਨੂੰ ਪਿਛਲੇ 15-20 ਸਾਲਾਂ ਵਿੱਚ ਵਿਦੇਸ਼ਾਂ ਵਿੱਚ ਸਭ ਤੋਂ ਚੰਗਾ ਪ੍ਰਦਰਸ਼ਨ ਕਰਨ ਵਾਲੀ ਟੀਮ ਦੱਸਿਆ। ਭਾਰਤੀ ਟੀਮ ਚੌਥਾ ਟੈਸਟ ਮੈਚ 62 ਦੌੜਾਂ ਨਾਲ ਹਾਰ ਗਈ ਸੀ।
ਭਾਰਤ ਅਤੇ ਇੰਗਲੈਂਡ ਵਿਚਾਲੇ ਪੰਜਵਾਂ ਅਤੇ ਆਖ਼ਰੀ ਟੈਸਟ ਸ਼ੁੱਕਰਵਾਰ ਤੋਂ ਓਵਲ ਵਿੱਚ ਸ਼ੁਰੂ ਹੋਣ ਜਾ ਰਿਹਾ ਹੈ। ਸ਼ਾਸਤਰੀ ਨੇ ਅੱਜ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ, ‘‘ਸਾਡੇ ਖਿਡਾਰੀਆਂ ਨੇ ਪੂਰਾ ਜ਼ੋਰ ਲਾਇਆ। ਜੇਕਰ ਤੁਸੀਂ ਪਿਛਲੇ ਤਿੰਨ ਸਾਲ ਦੇ ਰਿਕਾਰਡ ਨੂੰ ਵੇਖੋਗੇ ਤਾਂ ਅਸੀਂ ਵਿਦੇਸ਼ਾਂ ਵਿੱਚ ਨੌਂ ਮੈਚ ਅਤੇ ਤਿੰਨ ਲੜੀਆਂ ਵਿੱਚ ਜਿੱਤ ਦਰਜ ਕੀਤੀ (ਵੈਸਟ ਇੰਡੀਜ਼ ਅਤੇ ਸ੍ਰੀਲੰਕਾ ਖ਼ਿਲਾਫ਼ ਦੋ ਵਾਰ) ਹੈ।’’ ਉਸ ਨੇ ਕਿਹਾ, ‘‘ਮੈਂ ਪਿਛਲੇ 15-20 ਸਾਲਾਂ ਵਿੱਚ ਕਿਸੇ ਵੀ ਭਾਰਤੀ ਟੀਮ ਦਾ ਇੰਨ੍ਹੇ ਘੱਟ ਸਮੇਂ ਵਿੱਚ ਅਜਿਹਾ ਪ੍ਰਦਰਸ਼ਨ ਨਹੀਂ ਵੇਖਿਆ, ਜਿਵੇਂ ਇਸ ਟੀਮ ਨੇ ਕੀਤਾ ਹੈ।’’
ਮੁੱਖ ਕੋਚ ਨੇ ਵਿਦੇਸ਼ੀ ਹਾਲਤਾਂ ਵਿੱਚ ਟੈਸਟ ਲੜੀ ਜਿੱਤਣ ਲਈ ਮਾਨਸਿਕ ਤੌਰ ’ਤੇ ਮਜ਼ਬੂਤ ਹੋਣ ਦੀ ਲੋੜ ’ਤੇ ਜ਼ੋਰ ਦਿੱਤਾ, ਜਿਵੇਂ ਕਪਤਾਨ ਵਿਰਾਟ ਕੋਹਲੀ ਨੇ ਵੀ ਸਾਊਥੰਪਟਨ ਟੈਸਟ ਵਿੱਚ ਹਾਰ ਮਗਰੋਂ ਕਿਹਾ ਸੀ।

Facebook Comment
Project by : XtremeStudioz