Close
Menu

ਖੇਡਾਂ ਦੇ ਵਿਕਾਸ ਲਈ ਕਾਰਪੋਰੇਟਸ ਨੂੰ ਨਿਵੇਸ਼ ਦੀ ਅਪੀਲ

-- 27 July,2018

ਨਵੀਂ ਦਿੱਲੀ, 27 ਜੁਲਾਈ
ਕੇਂਦਰੀ ਖੇਡ ਮੰਤਰੀ ਰਾਜਵਰਧਨ ਸਿੰਘ ਰਾਠੌੜ ਨੇ ਮੁਲਕ ਵਿੱਚ ਖੇਡਾਂ ਦੇ ਵਿਕਾਸ ਲਈ ਕਾਰਪੋਰੇਟਸ ਨੂੰ ਨਿਵੇਸ਼ ਕਰਨ ਦੀ ਅਪੀਲ ਕੀਤੀ ਹੈ। ਖੇਡ ਮੰਤਰੀ ਨੇ ਐਲਾਨ ਕੀਤਾ ਕਿ ਸਰਕਾਰ ਜਲਦੀ ਹੀ ਇਕ ਪ੍ਰਾਜੈਕਟ ਸ਼ੁਰੂ ਕਰਨ ਦੀ ਤਿਆਰੀ ਵਿੱਚ ਹੈ, ਜਿਸ ਤਹਿਤ ਹੁਨਰ ਦੀ ਪਛਾਣ ਕਰਕੇ ਅੱਠ ਤੇ ਦਸ ਸਾਲ ਦੇ ਬੱਚਿਆਂ ਦੇ ਹੁਨਰ ਨੂੰ ਨਿਖਾਰਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਨ੍ਹਾਂ ਬੱਚਿਆਂ ਨੂੰ ਵਜ਼ੀਫ਼ੇ ਦੀ ਦਿੱਤੇ ਜਾਣਗੇ। ਖੇਡ ਮੰਤਰੀ ਇਥੇ ਭਾਰਤੀ ਸਨਅਤ ਕਨਫੈਡਰੇਸ਼ਨ ਵੱਲੋਂ ਕਰਵਾਏ ਆਲਮੀ ਖੇਡ ਸਮਾਗਮ ‘ਸਕੋਰਕਾਰਡ’ ਨੂੰ ਸੰਬੋਧਨ ਕਰ ਰਹੇ ਸਨ।
ਸ੍ਰੀ ਰਾਠੌੜ ਨੇ ਕਿਹਾ, ‘ਸਕੂਲਾਂ ਵਿੱਚ ਦਸ ਕਰੋੜ ਵਿਦਿਆਰਥੀ ਹਨ। ਅਸੀਂ ਸਕੂਲ ਬੋਰਡਾਂ, ਰਾਜ ਸਰਕਾਰ ਤੇ ਹਥਿਆਰਬੰਦ ਬਲਾਂ ਨਾਲ ਭਾਈਵਾਲੀ ਕਰਾਂਗੇ। ਉਹ ਆਮ ਪ੍ਰੀਖਣ ਦੇ ਆਧਾਰ ’ਤੇ ਅੱਠ ਤੋਂ ਦਸ ਸਾਲ ਦੇ ਬੱਚਿਆਂ ਦੀ ਸਰੀਰਕ ਫਿਟਨੈੱਸ ਦਾ ਮੁਆਇਨਾ ਕਰਨਗੇ।’ ਪਹਿਲੇ ਪ੍ਰੀਖਣ ਤੋਂ ਬਾਅਦ ਵਿਦਿਆਰਥੀਆਂ ਦੀ ਗਿਣਤੀ 5 ਹਜ਼ਾਰ ਕਰ ਦਿੱਤੀ ਜਾਵੇਗੀ, ਜਿਸ ਮਗਰੋਂ ਇਕ ਹਜ਼ਾਰ ਵਿਦਿਆਰਥੀਆਂ ’ਤੇ ਅਤਿ ਆਧੁਨਿਕ ਪ੍ਰੀਖਣ ਕੀਤਾ ਜਾਵੇਗਾ।’ ਖੇਡ ਮੰਤਰੀ ਨੇ ਕਿਹਾ, ‘ਸਹੀ ਖੇਡ ਲਈ ਸਹੀ ਸਰੀਰਕ ਹੁਨਰ ਦੀ ਪਛਾਣ ਕੀਤੀ ਜਾਵੇਗੀ ਤੇ ਅੱਠ ਸਾਲ ਤੱਕ ਉਨ੍ਹਾਂ ਨੂੰ ਪੰਜ ਲੱਖ ਰੁਪਏ ਦਾ ਵਜ਼ੀਫ਼ਾ ਦਿੱਤਾ ਜਾਵੇਗਾ ਤਾਂ ਕਿ ਜਦੋਂ ਤਕ ਵਿਦਿਆਰਥੀ 16 ਸਾਲਾਂ ਦਾ ਹੋਵੇ ਤਾਂ ਉਹ ਚੈਂਪੀਅਨ ਬਣਨ ਲਈ ਤਿਆਰ ਹੋਵੇ। ਇਹ ਖੇਡਾਂ ’ਚ ਨਿਵੇਸ਼ ਕਰਨ ਦਾ ਵੇਲਾ ਹੈ।’ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਕੋਈ ਵੀ ਖਿਡਾਰੀ ਪੈਸੇ ਧੇਲੇ ਦੀ ਮੰਗ ਕਰਨ ’ਚ ਝਿਜਕੇ ਨਾ ਕਿਉਂਕਿ ਵਿੱਤ ਦੀ ਕੋਈ ਕਮੀ ਨਹੀਂ ਹੈ।

Facebook Comment
Project by : XtremeStudioz