Close
Menu

ਖੇਡ ਮੰਤਰੀ ਵੱਲੋਂ ਕੌਮੀ ਖੇਡਾਂ ਜਲਦੀ ਕਰਾਉਣ ਦੇ ਨਿਰਦੇਸ਼

-- 25 May,2017

ਨਵੀਂ ਦਿੱਲੀ, ਖੇਡ ਮੰਤਰੀ ਵਿਜੇ ਗੋਇਲ ਨੇ ਭਾਰਤੀ ਓਲੰਪਿਕ ਐਸੋਸੀਏਸ਼ਨ (ਆਈਓਏ) ਦੇ ਪ੍ਰਧਾਨ ਐਨ. ਰਾਮਾਚੰਦਰਨ ਨੂੰ ਕੌਮੀ ਖੇਡਾਂ ਜਲਦ ਕਰਾਉਣ ਲਈ ਕਿਹਾ ਹੈ। ਕੌਮੀ ਖੇਡਾਂ ਹਰ ਦੋ ਵਰ੍ਹੇ ਬਾਅਦ ਕਰਾਈਆਂ ਜਾਂਦੀਆਂ ਹਨ ਪਰ ਆਖ਼ਰੀ ਬਾਰ ਇਹ ਖੇਡਾਂ 2015 ’ਚ ਕੇਰਲਾ ਵਿਖੇ ਚਾਰ ਸਾਲਾਂ ਦੇ ਵਕਫ਼ੇ ਤੋਂ ਬਾਅਦ ਹੋਈਆਂ ਸਨ।
ਕਾਫ਼ੀ ਸਮਾਂ ਲੰਘਣ ਮਗਰੋਂ ਇਹ ਖੇਡਾਂ ਪਿਛਲੇ ਸਾਲ ਗੋਆ ’ਚ ਕਰਾਈਆਂ ਜਾਣੀਆਂ ਤੈਅ ਹੋਈਆਂ ਸਨ ਪਰ ਸਿਰੇ ਨਹੀਂ ਚੜ੍ਹ ਸਕੀਆਂ। ਖੇਡ ਸਕੱਤਰ ਨਾਲ ਮੀਟਿੰਗ ਤੋਂ ਬਾਅਦ ਖੇਡ ਮੰਤਰੀ ਨੇ ਕਿਹਾ ਕਿ ਉਨ੍ਹਾਂ ਆਈਓਏ ਦੇ ਪ੍ਰਧਾਨ ਨਾਲ ਮੁਲਾਕਾਤ ਕੀਤੀ ਹੈ ਤੇ ਉਨ੍ਹਾਂ ਜਲਦ ਗੋਆ ’ਚ ਸਾਰੇ ਪ੍ਰਬੰਧ ਦੇਖਣ ਸਬੰਧੀ ਭਰੋਸਾ ਦਿੱਤਾ ਹੈ।
ਗੋਇਲ ਨੇ ਕਿਹਾ ਕਿ ਉਨ੍ਹਾਂ ਆਈਓਏ ਪ੍ਰਧਾਨ ਨੂੰ ਵੱਖ-ਵੱਖ ਖੇਡ ਫੈਡਰੇਸ਼ਨਾਂ ਦਰਮਿਆਨ ਚੱਲ ਰਹੇ ਝਗੜੇ ਜਲਦ ਸੁਲਝਾਉਣ ਲਈ ਵੀ ਕਿਹਾ ਹੈ। ਪਟਿਆਲਾ ਦੇ ਐਨਆਈਐਸ ਕੈਂਪਸ ’ਚ ਇਕ ਭਾਰਤੀ ਅਥਲੀਟ ਦੇ ਡੋਪਿੰਗ ਦੇ ਦੋਸ਼ਾਂ ’ਚ ਘਿਰਨ ਸਬੰਧੀ ਉਨ੍ਹਾਂ ਕਿਹਾ ਕਿ ਅਸੀਂ ਡੋਪਿੰਗ ਨੂੰ ਲੈ ਕੇ ਕਾਫ਼ੀ ਸਖ਼ਤ ਹਾਂ ਤੇ ਕਿਸੇ ਵੀ ਤਰ੍ਹਾਂ ਦੀ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਗੋਇਲ ਨੇ ਕਿਹਾ ਕਿ ਉਹ ਏਸ਼ੀਅਨ ਖੇਡਾਂ ਤੇ ਏਸ਼ੀਅਨ ਬੀਚ ਖੇਡਾਂ ਦੀ ਮੇਜ਼ਬਾਨੀ ਕਰਨ ਬਾਰੇ ਵੀ ਵਿਚਾਰ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਬੀਚ ਖੇਡਾਂ ਕਰਾਉਣ ਲਈ ਭਾਰਤ ਤਕੜਾ ਦਾਅਵੇਦਾਰ ਹੈ।

Facebook Comment
Project by : XtremeStudioz