Close
Menu

ਗੁਫ਼ਾ ’ਚੋਂ ਬਚੇ ਮੁੰਡਿਆਂ ਵੱਲੋਂ ਬਚਾਅ ਮੁਹਿੰਮ ਦੇ ਕਰਮਚਾਰੀ ਦੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ

-- 16 July,2018

ਚਿਆਂਗ ਰਾਈ, ਥਾਈਲੈਂਡ ਦੀ ਇਕ ਗੁਫ਼ਾ ਵਿੱਚੋਂ ਕੱਢੇ ਗਏ 12 ਮੁੰਡਿਆਂ ਅਤੇ ਉਨ੍ਹਾਂ ਦੇ ਕੋਚ ਨੇ ਬਚਾਅ ਮੁਹਿੰਮ ਵਿੱਚ ਸ਼ਾਮਲ ਇਕ ਸਾਬਕਾ ਨੇਵੀ ਅਫ਼ਸਰ ਦੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
23 ਜੂਨ ਨੂੰ ਥਾਮ ਲੁਆਂਗ ਗੁਫ਼ਾ ਵਿੱਚ ਜਾਣ ਅਤੇ 18 ਦਿਨ ਤਕ ਉਥੇ ਗੁਜ਼ਾਰਨ ਤੋਂ ਬਾਅਦ ‘ਵਾਈਲਡ ਬੋਰਜ਼ ਫੁਟਬਾਲ ਟੀਮ ਦੇ ਖਿਡਾਰੀ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ। ਡਾਕਟਰਾਂ ਨੇ ਦੱਸਿਆ ਕਿ ਉਨ੍ਹਾਂ ਦੀ ਸਿਹਤ ਠੀਕ ਹੈ। ਗੌਰਤਲਬ ਹੈ ਕਿ ਥਾਈਲੈਂਡ ਦੇ ਨੇਵੀ ਦੀਆਂ ਟੀਮਾਂ ਨੇ ਤਿੰਨ ਦਿਨ ਤਕ ਸਫ਼ਲਤਾਪੁੂਰਵਕ ਆਪਣੀ ਮੁਹਿੰਮ ਚਲਾਈ ਸੀ ਜੋ 10 ਜੁਲਾਈ ਨੂੰ ਸਮਾਪਤ ਹੋਈ। ਹਾਲਾਂਕਿ ਮੁਹਿੰਮ ਦੇ ਆਖ਼ਰੀ ਪੜਾਅ ਵਿੱਚ ਹਾਦਸਾ ਹੋ ਗਿਆ ਅਤੇ ਸਾਬਕਾ ਨੇਵੀ  ਗੋਤਾਖੋਰ ਸਮਨ ਕੁਨਾਨ ਦੀ ਉਸ ਵੇਲੇ ਮੌਤ ਹੋ ਗਈ ਜਦੋਂ ਉਹ ਗੁਫ਼ਾ ਦੇ ਮਾਰਗ ਵਿੱਚ ਆਕਸੀਜਨ ਦਾ ਟੈਂਕ ਲਗਾ ਰਿਹਾ ਸੀ।   

Facebook Comment
Project by : XtremeStudioz