Close
Menu

ਗੂਗਲ ਚੀਨ ਵਿੱਚ ਮੁੜ ਸ਼ੁਰੂਆਤ ਕਰਨ ਦੇ ਰੌਂਅ ’ਚ

-- 17 October,2018

ਨਿਊਯਾਰਕ, 17 ਅਕਤੂਬਰ
ਗੂਗਲ ਦੇ ਮੁੱਖ ਕਾਰਜਕਾਰੀ ਅਧਿਕਾਰੀ ਸੁੰਦਰ ਪਿਚਾਈ ਨੇ ਕਿਹਾ ਹੈ ਕਿ ਕੰਪਨੀ ਚੀਨ ਵਿੱਚ ਆਪਣੇ ਸਰਚ ਇੰਜਣ ਦੇ ‘ਸੈਂਸਰਡ ਵਰਜ਼ਨ’ ਨੂੰ ਲਾਂਚ ਕਰਨ ਬਾਰੇ ਵਿਚਾਰ ਕਰ ਰਹੀ ਹੈ। ਇਹ ਪਹਿਲੀ ਵਾਰ ਹੈ ਕਿ ਗੂਗਲ ਨੇ ਆਪਣੇ ਵਿਵਾਦਗ੍ਰਸਤ ਗੁਪਤ ਮਿਸ਼ਨ ਬਾਰੇ ਜਨਤਕ ਤੌਰ ਉੱਤੇ ਕੋਈ ਟਿੱਪਣੀ ਕੀਤੀ ਹੈ। ਅਸਲ ਵਿੱਚ ਗੂਗਲ ਚੀਨ ਵਿੱਚ ਆਪਣੀ ਵਾਪਸੀ ਦੀਆਂ ਸੰਭਾਵਨਾਵਾਂ ਤਲਾਸ਼ ਰਿਹਾ ਹੈ। ਗੂਗਲ ਨੇ 2010 ਦੇ ਵਿੱਚ ਚੀਨ ਵਿਚੋਂ ਆਪਣਾ ਕਾਰੋਬਾਰ ਸਮੇਟ ਲਿਆ ਸੀ।
ਸਾਨਫਰਾਂਸਿਸਕੋ ਵਿਚ ‘ਵਾਈਰਡ-25’ ਕਾਨਫਰੰਸ ਨੂੰ ਸੰਬੋਧਨ ਕਰਨ ਮੌਕੇ ਸ੍ਰੀ ਪਿਚਾਈ ਨੇ ਕਿਹਾ ਕਿ ਇਹ ਪ੍ਰਾਜੈਕਟ ਅਜੇ ਮੁੱਢਲੀ ਸਟੇਜ ਉੱਤੇ ਹੈ, ਉਨ੍ਹਾਂ ਕਿਹਾ ਕਿ ਉੱਥੇ ਯੂਜ਼ਰਾਂ ਦੇ ਹਿਸਾਬ ਅਨੁਸਾਰ ਹੀ ਕੋਈ ਫੈਸਲਾ ਲਿਆ ਜਾਵੇਗਾ।

Facebook Comment
Project by : XtremeStudioz