Close
Menu

ਗੜ੍ਹਚਿਰੌਲੀ ‘ਚ ਪੁਲਸ ਨੇ 48 ਘੰਟਿਆਂ ‘ਚ 37 ਨਕਸਲੀ ਮਾਰ ਦਿੱਤੇ

-- 24 April,2018

ਗੜ੍ਹਚਿਰੌਲੀ— ਮਹਾਰਾਸ਼ਟਰ ਦੇ ਗੜ੍ਹਚਿਰੌਲੀ ‘ਚ ਇਕ ਵਾਰ ਫਿਰ ਨਕਸਲੀਆਂ ਦੇ ਖਿਲਾਫ ਵੱਡਾ ਆਪਰੇਸ਼ਨ ਚਲਾ ਕੇ ਪੁਲਸ ਨੇ 6 ਨਕਸਲੀਆਂ ਨੂੰ ਮਾਰ ਸੁੱਟਿਆ। ਇਸ ਤੋਂ ਇਕ ਦਿਨ ਪਹਿਲਾਂ ਵੀ ਪੁਲਸ ਨੇ 16 ਨਕਸਲੀਆਂ ਨੂੰ ਮੌਤ ਦੇ ਘਾਟ ਉਤਾਰਨ ‘ਚ ਵੱਡੀ ਸਫ਼ਲਤਾ ਪਾਈ ਸੀ। ਮੰਗਲਵਾਰ ਦੀ ਸਵੇਰ ਨਦੀ ਤੋਂ ਨਕਸਲੀਆਂ ਦੀਆਂ ਹੋਰ ਲਾਸ਼ਾਂ ਬਰਾਮਦ ਕੀਤੀਆਂ ਗਈਆਂ। ਅਜੇ ਤੱਕ ਮਿਲੀ ਜਾਣਕਾਰੀ ਅਨੁਸਾਰ ਪਿਛਲੇ 48 ਘੰਟਿਆਂ ‘ਚ 37 ਲੋਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਰਿਪੋਰਟ ਅਨੁਸਾਰ ਅਜੇ ਵੀ ਇਲਾਕੇ ‘ਚ ਸੀ-60 ਕਮਾਂਡੋ ਦਾ ਸਰਚ ਆਪਰੇਸ਼ਨ ਜਾਰੀ ਹੈ ਅਤੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਇਲਾਕੇ ‘ਚ ਸੁਰੱਖਿਆ ਵਿਵਸਥਾ ਵਧਾ ਦਿੱਤੀ ਗਈ ਹੈ।
ਜ਼ਿਕਰਯੋਗ ਹੈ ਕਿ ਮਹਾਰਾਸ਼ਟਰ ‘ਚ ਨਕਸਲੀਆਂ ਦੇ ਵਧਦੇ ਦਬਾਅ ਨੂੰ ਦੇਖਦੇ ਹੋਏ ਪੁਲਸ ਨੇ ਇਕ ਵਾਰ ਫਿਰ ਕਮਰ ਕੱਸ ਲਈ ਹੈ। ਦੇਰ ਰਾਤ ਪੁਲਸ ਟੀਮ ਅਤੇ ਨਕਸਲੀਆਂ ਦਰਮਿਆਨ ਮੁਕਾਬਲੇ ‘ਚ 6 ਹੋਰ ਨਕਸਲੀਆਂ ਨੂੰ ਮਾਰ ਸੁੱਟਿਆ ਗਿਆ ਹੈ। ਇਸ ਤੋਂ ਪਹਿਲਾਂ, ਨਕਸਲੀਆਂ ਅਤੇ ਪੁਲਸ ਦਰਮਿਆਨ ਮੁਕਾਬਲੇ ‘ਚ 16 ਨਕਸਲੀਆਂ ਨੂੰ ਮਾਰ ਦਿੱਤਾ ਸੀ। ਪੁਲਸ ਦੀ ਇਸ ਕਾਰਵਾਈ ‘ਚ ਨਕਸਲੀ ਨੇਤਾ ਸਾਈਨਾਥ ਅਤੇ ਸਿਨੂੰ ਵੀ ਮਾਰੇ ਗਏ ਸਨ। ਗੜ੍ਹਚਿਰੌਲੀ ਜ਼ਿਲੇ ਦੇ ਇਟਾਪੱਲੀ ਦੇ ਬੋਰੀਆ ਜੰਗਲਾਤ ਖੇਤਰ ‘ਚ ਨਕਸਲੀ ਇਕ ਵਾਰ ਫਿਰ ਕਾਫੀ ਐਕਟਿਵ ਹੋ ਗਏ ਹਨ।

Facebook Comment
Project by : XtremeStudioz