Close
Menu

ਚਾਰਾ ਘੁਟਾਲਾ: ਲਾਲੂ ਤੇ ਮਿਸ਼ਰਾ ਖ਼ਿਲਾਫ਼ ਫ਼ੈਸਲਾ ਭਲਕ ਤੱਕ ਟਲਿਆ

-- 18 March,2018

ਰਾਂਚੀ, ਸੀਬੀਆਈ ਦੀ ਇਕ ਵਿਸ਼ੇਸ਼ ਅਦਾਲਤ ਨੇ ਕਰੀਬ ਦੋ ਦਹਾਕੇ ਪਹਿਲਾਂ ਦੁਮਕਾ ਖ਼ਜ਼ਾਨੇ ਤੋਂ ਹੋਏ ਕਰੀਬ 3.13 ਕਰੋਡ਼ ਦੇ ਚਾਰਾ ਘੁਟਾਲੇ ਦੇ ਮਾਮਲੇ ਵਿੱਚ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸਾਦ ਯਾਦਵ ਅਤੇ ਜਗਨਨਾਥ ਮਿਸ਼ਰਾ ਖ਼ਿਲਾਫ਼ ਸੁਣਾਏ ਜਾਣ ਵਾਲੇ ਫ਼ੈਸਲੇ ਨੂੰ 19 ਮਾਰਚ ਤੱਕ ਅੱਗੇ ਪਾ ਦਿੱਤਾ ਹੈ। ੲਿਹ ਜਾਣਕਾਰੀ ਇੱਥੇ ਅੱਜ ਇਕ ਵਕੀਲ ਨੇ ਦਿੱਤੀ।
ਰਾਸ਼ਟਰੀ ਜਨਤਾ ਦਲ ਦੇ ਮੁਖੀ ਲਾਲੂ ਪ੍ਰਸਾਦ ਯਾਦਵ ਦੇ ਵਕੀਲ ਪ੍ਰਭਾਤ ਕੁਮਾਰ ਨੇ ਕਿਹਾ ਕਿ ਇਹ ਦੂਜੀ ਵਾਰ ਹੈ ਜਦੋਂ ਇਸ ਕੇਸ ਸਬੰਧੀ ਫ਼ੈਸਲੇ ਨੂੰ ਅੱਗੇ ਪਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਵਿਸ਼ੇਸ਼ ਜੱਜ ਸ਼ਿਵ ਪਾਲ ਸਿੰਘ ਦੀ ਅਦਾਲਤ ਵੱਲੋਂ ਕੱਲ੍ਹ ਫ਼ੈਸਲੇ ਲਈ ਅੱਜ ਦਾ ਦਿਨ ਨਿਸ਼ਚਿਤ ਕੀਤਾ ਗਿਆ ਸੀ। ਵਕੀਲ ਨੇ ਕਿਹਾ ਕਿ ਸੀਬੀਆਈ ਦਾ ਵਿਸ਼ੇਸ਼ ਜੱਜ ਕਿਸੇ ਟਰੇਨਿੰਗ ਪ੍ਰੋਗਰਾਮ ’ਤੇ ਹੋਣ ਕਾਰਨ ਇਸ ਕੇਸ ਦਾ ਫ਼ੈਸਲਾ ਹੁਣ 19 ਮਾਰਚ ਨੂੰ ਸੁਣਾਇਆ ਜਾਵੇਗਾ।
ਵਕੀਲ ਪ੍ਰਭਾਤ ਕੁਮਾਰ ਅਨੁਸਾਰ ਇਸ ਤੋਂ ਪਹਿਲਾਂ ਅਦਾਲਤ ਨੇ 15 ਮਾਰਚ ਨੂੰ ਲਾਲੂ ਪ੍ਰਸਾਦ ਯਾਦਵ ਵੱਲੋਂ ਅਕਾਊਂਟੈਂਟ ਜਨਰਲ ਦਫ਼ਤਰ ਦੇ ਤਤਕਾਲੀ ਤਿੰਨ ਅਧਿਕਾਰੀਆਂ ਨੂੰ ਕੇਸ ਵਿੱਚ ਪਾਰਟੀ ਬਣਾਏ ਜਾਣ ਦੀ ਅਰਜ਼ੀ ਦਾਇਰ ਕੀਤੇ ਜਾਣ ਕਰ ਕੇ ਫ਼ੈਸਲਾ ਅਗਲੇ ਦਿਨ ਲਈ ਅੱਗੇ ਪਾ ਦਿੱਤਾ ਸੀ।

Facebook Comment
Project by : XtremeStudioz