Close
Menu

ਚੀਨ ਦੇ ਮੁਕਾਬਲੇ ਭਾਰਤ ਨੂੰ ਜ਼ਿਆਦਾ ਪਸੰਦ ਕਰਦੇ ਹਨ ਕੈਨੇਡੀਅਨ

-- 30 October,2018

ਓਂਟਾਰੀਓ — ਇਕ ਨਵੇਂ ਸਰਵੇਖਣ ਮੁਤਾਬਕ ਚੀਨ ਦੇ ਮੁਕਾਬਲੇ ਜ਼ਿਆਦਾ ਕੈਨੇਡੀਅਨ ਭਾਰਤ ਨੂੰ ਪਸੰਦ ਕਰਦੇ ੇਹਨ। ਜਦਕਿ ਸਰਵੇਖਣ ਵਿਚ ਸ਼ਾਮਲ ਐਂਗਸ ਰੀਡ ਇੰਸਟੀਚਿਊਟ (ਏ.ਆਰ.ਆਈ.) ਦੇ 44 ਫੀਸਦੀ ਲੋਕਾਂ ਨੇ ਭਾਰਤ ਪ੍ਰਤੀ ਸਕਾਰਾਤਮਕ ਪ੍ਰਭਾਵ ਦਿਖਾਇਆ ਸੀ। ਚੀਨ ਲਈ ਇਹ ਗਿਣਤੀ ਘੱਟ ਕੇ 38 ਫੀਸਦੀ ਰਹਿ ਗਈ ਹੈ। ਚੀਨ ਪ੍ਰਤੀ ਅੱਧ ਤੋਂ ਵੱਧ ਜਾਂ 51 ਫੀਸਦੀ ਪ੍ਰਤੀਕੂਲ ਦ੍ਰਿਸ਼ਟੀਕੋਣ ਹੈ। ਭਾਰਤ ਪ੍ਰਤੀ ਕੈਨੇਡੀਅਨਾਂ ਦੇ ਵਿਚਾਰ ਉਨ੍ਹਾਂ ਨਾਲ ਮੇਲ ਖਾਂਦੇ ਹਨ ਜਿਹੜੇ ਉਨ੍ਹਾਂ ਨੇ ਸੰਯੁਕਤ ਰਾਜ ਸਬੰਧੀ ਜ਼ਾਹਰ ਕੀਤੇ। 

ਸਰਵੇਖਣ ਵਿਚ ਕਿਹਾ ਗਿਆ ਹੈ ਕਿ ਅਮਰੀਕਾ ਨੂੰ ਹੁਣ ਭਾਰਤ (44 ਫੀਸਦੀ) ਨਾਲੋਂ ਥੋੜ੍ਹਾ ਹੋਰ ਵਧੇਰੇ ਮੁਨਾਸਬ (49 ਫੀਸਦੀ) ਦੇਖਿਆ ਗਿਆ। ਭਾਵੇਂਕਿ ਭਾਰਤ ਅਤੇ ਅਮਰੀਕਾ ਵੱਲੋਂ ਕੈਨੇਡੀਅਨ ਦੇ ਵਿਚਾਰਾਂ ਦੇ ਸਬੰਧ ਵਿਚ ਮਹੱਤਵਪੂਰਣ ਅੰਤਰ ਹਨ, ਖਾਸ ਕਰ ਕੇ ਜਦੋਂ ਉਮਰ ਵਰਗ ਦੀ ਗੱਲ ਆਉਂਦੀ ਹੈ। ਸਭ ਤੋਂ ਘੱਟ ਉਮਰ ਗਰੁੱਪ ਜੋ 18 ਤੋਂ 34 ਸਾਲ ਦੇ ਹਨ ਸਾਡੇ ਨਾਲੋਂ ਕਿਤੇ ਜ਼ਿਆਦਾ ਪ੍ਰੋ-ਇੰਡੀਆ ਹਨ। ਭਾਵੇਂਕਿ ਪੁਰਾਣੇ ਉੱਤਰਦਾਤਾ ਚੀਨ ਦੀ ਤੁਲਨਾ ਵਿਚ ਅਮਰੀਕਾ ਪ੍ਰਤੀ ਜ਼ਿਆਦਾ ਆਕਰਸ਼ਿਤ ਸਨ। ਸਰਵੇਖਣ ਵਿਚ ਕਿਹਾ ਗਿਆ ਹੈ ਕਿ ਆਪਣੇ ਵਿਚਾਰਾਂ ਜ਼ਰੀਏ ਕੈਨੇਡੀਅਨ ਭਾਰਤ ਪ੍ਰਤੀ ਮਿਸ਼ਰਿਤ ਵਿਚਾਰ ਪੇਸ਼ ਕਰਦੇ ਹਨ। ਜਦੋਂ ਚੀਨ ਦੀ ਗੱਲ ਆਉਂਦੀ ਹੈ ਕਿ ਤਾਂ ਉਨ੍ਹਾਂ ਦੇ ਵਿਚਾਰ ਵੱਖਰੇ ਹਨ। 

ਚੀਨ ਅਤੇ ਸਾਊਦੀ ਅਰਬ ਦੀ ਪਸੰਦੀਦਾ ਦਰ ਵਿਚ ਕਮੀ ਆਈ ਹੈ ਪਰ ਅਸਲ ਵਿਚ ਉੱਚ ਪੰਸਦੀਦਾ ਦੀ ਗਿਣਤੀ  ਯੂਨਾਈਟਿਡ ਕਿੰਗਡਮ ਅਤੇ ਇਟਲੀ ਲਈ ਹੈ ਹਰੇਕ ‘ਤੇ 80 ਫੀਸਦੀ ਤੋਂ ਵੱਧ ਹੈ। ਉੱਧਰ ਜਾਪਾਨ, ਜਰਮਨੀ ਅਤੇ ਫਰਾਂਸ ਦੀ ਪਸੰਦੀਦਾ ਦਰ 75 ਫੀਸਦੀ ਹੈ। ਸਰਵੇਖਣ ਵਿਚ ਨੋਟ ਕੀਤਾ ਗਿਆ ਕਿ ਸਭ ਤੋਂ ਜ਼ਿਆਦਾ ਕੈਨੇਡੀਅਨ ਜਿਹੜੇ ਭਾਰਤ ਨੂੰ ਪਸੰਦ ਕਰਦੇ ਹਨ ਉਨ੍ਹਾਂ ਵਿਚ ਜ਼ਿਆਦਾਤਰ ਜੀ7 ਦੇ ਮੈਂਬਰ ਹਨ।

Facebook Comment
Project by : XtremeStudioz