Close
Menu

ਚੀਨ ਦੇ 5 ਦਿਨਾਂ ਦੌਰੇ ‘ਤੇ ਜਾਣਗੇ ਨੇਪਾਲੀ ਪੀ. ਐੱਮ. ਓਲੀ

-- 22 May,2018

ਕਾਠਮੰਡੂ— ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਨੇਪਾਲ ਯਾਤਰਾ ਨੂੰ ਅਜੇ ਕੁਝ ਹੀ ਦਿਨ ਬੀਤੇ ਹਨ ਅਤੇ ਨੇਪਾਲੀ ਪ੍ਰਧਾਨ ਮੰਤਰੀ ਕੇ. ਪੀ. ਸ਼ਰਮਾ ਓਲੀ ਨੇ ਘੋਸ਼ਣਾ ਕੀਤੀ ਹੈ ਕਿ ਉਹ ਅਗਲੇ ਮਹੀਨੇ ਚੀਨ ਦੀ ਯਾਤਰਾ ‘ਤੇ ਜਾਣਗੇ। ਓਲੀ ਦਾ 5 ਦਿਨਾਂ ਚੀਨ ਦੌਰਾ 19 ਜੂਨ ਤੋਂ ਸ਼ੁਰੂ ਹੋਵੇਗਾ। ਹੈਰਾਨੀ ਦੀ ਗੱਲ ਇਹ ਵੀ ਹੈ ਕਿ ਇਸ ਸਾਲ 15 ਫਰਵਰੀ ਨੂੰ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਓਲੀ ਦੀ ਇਹ ਦੂਜੀ ਚੀਨੀ ਯਾਤਰਾ ਹੈ। ਦੱਸਣਯੋਗ ਹੈ ਕਿ 17 ਮਈ ਨੂੰ ਕਾਠਮੰਡੂ ‘ਚ ਚੀਨੀ ਦੂਤਘਰ ਨੇ ਅਧਿਕਾਰਤ ਤੌਰ ‘ਤੇ ਓਲੀ ਨੂੰ ਚੀਨ ਆਉਣ ਦਾ ਸੱਦਾ ਦਿੱਤਾ। ਆਪਣੇ ਪਿਛਲੇ ਦੌਰੇ ‘ਤੇ ਨੇਪਾਲੀ ਪ੍ਰਧਾਨ ਮੰਤਰੀ ਕੇ. ਪੀ. ਓਲੀ ਨੇ ਟਰਾਂਜਿਟ ਅਤੇ ਟਰਾਂਸਪੋਰਟ ਸਮਝੌਤੇ ‘ਤੇ ਦਸਤਖਤ ਕੀਤੇ ਸਨ। 
ਇਕ ਅਖਬਾਰ ਦੀ ਰਿਪੋਰਟ ਮੁਤਾਬਤ ਚੀਨ ਨੇ ਓਲੀ ਨੂੰ ਸਿਚੁਆਨ ਅਤੇ ਤਿੱਬਤ ਖੇਤਰ ਆਉਣ ਦਾ ਵੀ ਪ੍ਰਸਤਾਵ ਦਿੱਤਾ ਹੈ। ਨੇਪਾਲ ਵਿਚ ਚੀਨ ਦੇ ਹਾਈ ਕਮਿਸ਼ਨਰ ਇਸ ਯਾਤਰਾ ਤੋਂ ਪਹਿਲਾਂ ਤਿੱਬਤ ਦਾ ਦੌਰਾ ਵੀ ਕਰਕੇ ਆਈ ਹੈ। ਉਨ੍ਹਾਂ ਨੇ ਬੀਤੇ ਹਫਤੇ ਕਾਠਮੰਡੂ ‘ਚ ਵਿਦੇਸ਼ ਮੰਤਰੀ ਸ਼ੰਕਰ ਦਾਸ ਬੈਰਾਗੀ ਨਾਲ ਇਸ ਯਾਤਰਾ ਦੇ ਏਜੰਡੇ ‘ਤੇ ਗੱਲਬਾਤ ਲਈ ਮੁਲਾਕਾਤ ਵੀ ਕੀਤੀ।

Facebook Comment
Project by : XtremeStudioz