Close
Menu

ਚੀਨ ਨੇ ਸਫਲਤਾਪੂਰਵਕ 5 ਉਪਗ੍ਰਹਿ ਕੀਤੇ ਲਾਂਚ

-- 20 November,2018

ਬੀਜਿੰਗ – ਚੀਨ ਨੇ ਦੇਸ਼ ਦੇ ਉਤਰ-ਪੱਛਮ ਵਿਚ ਸਥਿਤ ਗਨਸੂ ਸੂਬੇ ਦੇ ਇਕ ਲਾਂਚ ਕੇਂਦਰ ਤੋਂ ਮੰਗਲਵਾਰ ਨੂੰ 5 ਉਪਗ੍ਰਹਿ ਇਕ ਹੀ ਰਾਕੇਟ ਨਾਲ ਲਾਂਚ ਕੀਤੇ। ਇਨ੍ਹਾਂ ਵਿਚ ਚਾਰ ਨੈਨੋਸੈਟੇਲਾਈਟ ਸ਼ਾਮਲ ਹਨ। ਜਿਊੁਕੁਆਨ ਸੈਟੇਲਾਈਟ ਲਾਂਚ ਸੈਂਟਰ ਨੇ ਕਿਹਾ ਕਿ ਸ਼ਿਆਨ 6 ਉਪਗ੍ਰਹਿ ਤੇ 4 ਹੋਰ ਮਾਈਕ੍ਰੋਸੈਟੇਲਾਈਟ ਨੂੰ ਲੌਂਗ ਮਾਰਚ 2ਡੀ ਰਾਕੇਟ ਨਾਲ ਲਾਂਚ ਕੀਤਾ ਗਿਆ ਅਤੇ ਇਹ ਸਾਰੇ ਉਪਗ੍ਰਹਿ ਆਪਣੇ ਪਹਿਲਾਂ ਨਿਰਧਾਰਿਤ ਪੰਧ ਵਿਚ ਦਾਖਲ ਹੋ ਗਏ ਹਨ। 

 

ਗੱਲਬਾਤ ਕਮੇਟੀ ਨੇ ਦੱਸਿਆ ਕਿ ਲੌਂਗ ਮਾਰਚ ਰਾਕੇਟ ਲੜੀ ਦੀ ਇਹ 229ਵੀਂ ਮੁਹਿੰਮ ਸੀ। ਸ਼ਿਆਨ 6 ਦੀ ਵਰਤੋਂ ਪੁਲਾੜ ਵਾਤਾਵਰਣ ਖੋਜ ਪ੍ਰਯੋਗ ਕਰਨ ਲਈ ਕੀਤੀ ਜਾਵੇਗੀ। ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਨੈਨੋਸੈਟੇਲਾਈਟ ਛੋਟੇ ਬਣਾਉਟੀ ਉਪਗ੍ਰਹਿ ਨੂੰ ਕਿਹਾ ਜਾਂਦਾ ਹੈ ਜਿਸ ਦਾ ਵਜ਼ਨ ਇਕ ਤੋਂ 10 ਕਿਲੋਗ੍ਰਾਮ ਦੇ ਵਿਚ ਹੁੰਦਾ ਹੈ। 

Facebook Comment
Project by : XtremeStudioz