Close
Menu

ਚੇਨਈ ਦੂਸਰੀ ਵਾਰ ਬਣਿਆ ਆਈ. ਐੱਸ. ਐੱਲ. ਚੈਂਪੀਅਨ

-- 18 March,2018

ਬੰਗਲੌਰ- ਚੇਨਈਅਨ ਐੱਫ. ਸੀ. ਨੇ ਸ਼੍ਰੀ ਕਾਂਤੀਰਾਵਾ ਸਟੇਡੀਅਮ ਵਿਚ ਮੇਜ਼ਬਾਨ ਬੰਗਲੌਰ ਐੱਫ. ਸੀ. ਨੂੰ 3-2 ਨਾਲ ਹਰਾਉਂਦੇ ਹੋਏ ਹੀਰੋ ਇੰਡੀਅਨ ਸੁਪਰ ਲੀਗ (ਆਈ. ਐੱਸ. ਐੱਲ.) ਦੇ ਚੌਥੇ ਸੀਜ਼ਨ ਦਾ ਖਿਤਾਬ ਜਿੱਤ ਲਿਆ। ਚੇਨਈ ਨੇ ਇਸ ਤੋਂ ਪਹਿਲਾਂ 2015 ਵਿਚ ਵੀ ਇਹ ਖਿਤਾਬ ਜਿੱਤਿਆ ਸੀ। ਚੇਨਈ ਨੇ ਸਾਲ 2015 ਵਿਚ ਐੱਫ. ਸੀ. ਗੋਆ ਨੂੰ ਹਰਾਉਂਦੇ ਹੋਏ ਪਹਿਲੀ ਵਾਰ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ ਸੀ।
ਦੂਸਰੇ ਪਾਸੇ ਬੰਗਲੌਰ ਦਾ ਪਹਿਲੇ ਹੀ ਸੀਜ਼ਨ ਵਿਚ ਖਿਤਾਬ ਤੱਕ ਪਹੁੰਚਣ ਦਾ ਸੁਪਨਾ ਟੁੱਟ ਗਿਆ। ਚੇਨਈ ਨੂੰ ਦੂਸਰੀ ਵਾਰ ਆਈ. ਐੱਸ. ਐੱਲ. ਖਿਤਾਬ ਦਿਵਾਉਣ ਵਿਚ ਮੇਲਸਨ ਆਲਵੇਸ (17ਵੇਂ ਅਤੇ 45ਵੇਂ) ਅਤੇ ਰਫਾਏਲ ਅਗਸਤੋ (67ਵੇਂ) ਦਾ ਅਹਿਮ ਰੋਲ ਰਿਹਾ। ਬੰਗਲੌਰ ਨੇ ਹਾਲਾਂਕਿ ਆਪਣੇ ਕਪਤਾਨ ਸੁਨੀਲ ਛੇਤਰੀ ਵੱਲੋਂ 9ਵੇਂ ਮਿੰਟ ਵਿਚ ਕੀਤੇ ਗਏ ਗੋਲ ਦੀ ਮਦਦ ਨਾਲ ਬੜ੍ਹਤ ਹਾਸਲ ਕੀਤੀ ਸੀ ਪਰ ਇਸ ਤੋਂ ਬਾਅਦ ਦੀ ਖੇਡ ਪੂਰੀ ਤਰ੍ਹਾਂ ਚੇਨਈ ਦੇ ਨਾਂ ਰਹੀ।

Facebook Comment
Project by : XtremeStudioz