Close
Menu

ਚੈਲਸੀਆ ਦੀ ਹਾਰ ਤੋਂ ਬਾਅਦ ਸਰੀ ਦੀ ਛੁੱਟੀ ਲਈ ਪ੍ਰਸ਼ੰਸਕਾਂ ਨੇ ਦਬਾਅ ਪਾਇਆ

-- 20 February,2019

ਲੰਡਨ,20 ਫਰਵਰੀ
ਐਫ ਏ ਕੱਪ ਵਿਚ ਚੈਲਸੀਆ ਨੂੰ ਮਾਨਚੈਸਟਰ ਕੋਲੋਂ ਮਿਲੀ 2-0 ਗੋਲਾਂ ਦੀ ਹਾਰ ਬਾਅਦ ਟੀਮ ਦੇ ਮੈਨੇਜਰ ਇਟਾਲੀਅਨ ਪੇਸ਼ੇਵਰ ਕੋਚ ਮੌਰੀਜ਼ੀਓ ਸਰੀ ਦੀ ਛੁੱਟੀ ਲੱਗਪਗ ਤੈਅ ਹੈ। ਚੈਲਸੀਆ ਦੇ ਪ੍ਰਸ਼ੰਸਕ ਜਿੱਥੇ ਟੀਮ ਨੂੰ ਲਗਾਤਾਰ ਮਿਲੀ ਪੰਜਵੀਂ ਹਾਰ ਤੋਂ ਬਾਅਦ ਸਦਮੇ ਵਿਚ ਹਨ ਉੱਥੇ ਹੀ ਉਨ੍ਹਾਂ ਨੇ ਸਰੀ ਦੀ ਛੁੱਟੀ ਦੀ ਮੰਗ ਵੀ ਜ਼ੋਰ ਸ਼ੋਰ ਨਾਲ ਉਭਾਰਨੀ ਸ਼ੁਰੂ ਕਰ ਦਿੱਤੀ ਹੈ।

ਸੋਮਵਾਰ ਨੂੰ ਮਾਨਚੈਸਟਰ ਨੇ ਚੈਲਸੀਆਂ ਨੂੰ 2-0 ਨਾਲ ਹਰਾ ਦਿੱਤਾ ਹੈ। ਮੈਨੇਜਰ ਦਾ ਮੰਨਣਾ ਹੈ ਕਿ ਟੀਮ ਮੈਚ ਦੇ ਦੂਜੇ ਅੱਧ ਵਿਚ ਪੂਰੀ ਤਰ੍ਹਾਂ ਦਿਸ਼ਾਹੀਣ ਹੋ ਗਈ ਅਤੇ ਅੱਕੀ ਪਲਾਹੀ ਹੱਥ ਮਾਰਦੀ ਰਹੀ। ਉਨ੍ਹਾਂ ਕਿਹਾ, ‘ ਪਿਛਲੀ ਰਾਤ ਸਾਡੇ ਲਈ ਚੰਗੀ ਨਹੀਂ ਰਹੀ, ਅਸੀਂ ਪਹਿਲੇ ਅੱਧ ਵਿਚ ਬਹੁਤ ਵਧੀਆ ਖੇਡੇ ਪਰ ਮੈਚ ਦਾ ਅੱਧਾ ਸਮਾਂ ਪੂਰਾ ਹੋਣ ਸਮੇਂ ਸਕੋਰ 2-0 ਸੀ। ਮੈਚ ਦੇ ਦੂਜੇ ਅੱਧ ਵਿਚ ਟੀਮ ਪੂਰੀ ਤਰ੍ਹਾਂ ਹੀ ਆਤਮ ਸਮਰਪਣ ਕਰ ਗਈ। ਅਸੀਂ ਟੀਮ ਨੂੰ ਕੁੱਝ ਮੌਕੇ ਦਿੱਤੇ। ਸਾਡੇ ਕੋਲ ਦੋ ਗੋਲ ਕਰਨ ਦਾ ਮੌਕਾ ਸੀ ਅਤੇ ਉਸ ਦੇ ਲਈ ਮੈਚ ਦਾ ਪੂਰ ਅੱਧਾ ਸਮਾਂ ਸੀ ਪਰ ਟੀਮ ਪੂਰੀ ਤਰ੍ਹਾਂ ਇਸ ਸਮੇਂ ਵਿਚ ਲੀਹੋਂ ਲੱਥ ਗਈ।’ ਜ਼ਿਕਰਯੋਗ ਹੈ ਕਿ ਸਰੀ ਟੀਮ ਦੀ ਕਈ ਮੌਕਿਆਂ ਉੱਤੇ ਸਰਵਜਨਕ ਤੌਰ ਉੱਤੇ ਆਲੋਚਨਾ ਕਰ ਚੁੱਕਾ ਹੈ।
ਪਹਿਲਾਂ ਨੇਪੋਲੀ ਕਲੱਬ ਨਾਲ ਜੁੜੇ ਰਹੇ ਸਰੀ ਦਾ ਕਰੀਅਰ ਹੁਣ ਦਾਅ ਉੱਤੇ ਲੱਗ ਚੁੱਕਾ ਹੈ। ਉਸਦੀ ਯੂਰਪੀਅਨ ਲੀਗ ਦੇ ਵਿਚ ਟੀਮ ਦੇ ਮਲਮੋ ਨਾਲ ਮੈਚ ਤੋਂ ਬਾਅਦ ਰੋਮਨ ਮਾਲਕ ਅਬਰਾਮੋਵਿਚ ਦੇ ਵੱਲੋਂ ਛੁੱਟੀ ਤੈਅ ਹੈ।

Facebook Comment
Project by : XtremeStudioz