Close
Menu

ਚੋਰਾਂ ਨੂੰ ਮੋਰ

-- 27 November,2013

114ਇੱਕ ਸ਼ਹਿਰ ਵਿੱਚ ਸ਼ੇਰੂੁ ਨਾਂ ਦਾ ਚੋਰ ਰਹਿੰਦਾ ਸੀ। ਉਹ ਲੋਕਾਂ ਦੇ ਘਰਾਂ ਵਿੱਚੋਂ ਪੈਸੇ ਦੀ ਥਾਂ ਉਹ ਚੀਜ਼ਾਂ ਚੋਰੀ ਕਰਦਾ ਸੀ ਜੋ ਉਸ ਨੂੰ ਚੰਗੀਆਂ ਲੱਗਦੀਆਂ ਸਨ। ਉਹ ਕਦੀ ਕੰਧ ’ਤੇ ਲੱਗੀਆਂ ਸ਼ਾਨਦਾਰ ਤਸਵੀਰਾਂ, ਕਦੇ ਕੰਧ ’ਤੇ ਲੱਗੇ ਕਲਾਕ, ਕਟਿੰਗ ਵਾਲੇ ਫੁੱਲਦਾਨ, ਪਰਸ਼ੀਅਨ ਗਲੀਚੇ ਤੇ ਹੋਰ ਜੋ ਕੁਝ ਵੀ ਉਸ ਦੇ ਦਿਲ ਨੂੰ ਚੰਗਾ ਲੱਗਦਾ ਚੋਰੀ ਕਰ ਲੈਂਦਾ ਸੀ। ਇਨ੍ਹਾਂ ਚੀਜ਼ਾਂ ਵਿੱਚੋਂ ਕੁਝ ਤਾਂ ਉਹ ਆਪਣੇ ਘਰ ਰੱਖ ਲੈਂਦਾ ਅਤੇ ਕੁਝ ਨੂੰ ਵੇਚ ਕੇ ਆਪਣੀ ਰੋਜ਼ੀ-ਰੋਟੀ ਚਲਾਉਂਦਾ ਸੀ।
ਇਸੇ ਤਰ੍ਹਾਂ ਇੱਕ ਰਾਤ ਉਹ ਚੋਰੀ ਕਰਨ ਗਿਆ। ਉਹ ਕਲਾਤਮਕ ਸੂਝ-ਬੂਝ ਵਾਲੇ ਕਿਸੇ ਵਿਅਕਤੀ ਦਾ ਘਰ ਜਾਪਦਾ ਸੀ। ਉਸ ਨੇ ਇੱਕ ਕੋਨੇ ਵਿੱਚ ਸੰਗਮਰਮਰ ਦੇ ਤਿੰਨ ਬੁੱਤ ਪਏ ਵੇਖੇ। ਸ਼ੇਰੂ ਉਨ੍ਹਾਂ ਕੋਲ ਗਿਆ। ਬੁੱਤਾਂ ਦੀ ਚਮਕ ਬੜੀ ਅਦਭੁੱਤ ਸੀ। ਅਜਿਹੇ ਬੁੱਤ ਉਸ ਨੇ ਪਹਿਲਾਂ ਕਦੇ ਨਹੀਂ ਦੇਖੇ ਸਨ। ਉਸ ਨੇ ਮਨ ਬਣਾ ਲਿਆ ਕਿ ਇਹ ਬੁੱਤ ਹੀ ਚੁਰਾਏਗਾ। ਸ਼ੇਰੂ ਨੂੰ ਇਹ ਬੁੱਤ ਆਪਣੇ ਘਰ ਤਕ ਲਿਜਾਣ ਲਈ ਤਿੰਨ ਚੱਕਰ ਲਾਉਣੇ ਪਏ। ਉਸ ਨੇ ਬੁੱਤ ਆਪਣੇ ਘਰ ਹੀ ਰੱਖਣ ਦਾ ਫ਼ੈਸਲਾ ਕਰ ਲਿਆ। ਉਸ ਨੂੰ ਪੂਰੀ ਤਸੱਲੀ ਸੀ ਕਿ ਉਸ ਨੇ ਆਪਣਾ ਕੰਮ ਪੂਰਾ ਕਰ ਲਿਆ ਹੈ ਤੇ ਹੁਣ ਬਾਹਰ ਜਾ ਕੇ ਉਹ ਕੁਝ ਖਾ ਪੀ ਆਵੇ। ਇਸ ਲਈ ਉਹ ਕੁਝ ਖਾਣ ਪੀਣ ਲਈ ਕਿਸੇ ਹੋਟਲ ਵਿੱਚ ਚਲਾ ਗਿਆ।  ਇਸੇ ਦੌਰਾਨ ਪ੍ਰੇਮੂ ਨਾਂ ਦਾ ਇੱਕ ਹੋਰ ਚੋਰ ਇੱਕ ਘਰ ਵਿੱਚ ਦਾਖਲ ਹੋਇਆ। ਉਸ ਨੇ ਦੇਖਿਆ ਕਿ ਘਰ ਵਿੱਚ ਕੋਈ ਵੀ ਨਹੀਂ ਸੀ। ਉਸ ਨੂੰ ਘਰ ਵਿੱਚ ਬੜੀਆਂ ਦਿਲਚਸਪ ਚੀਜ਼ਾਂ ਵੇਖਣ ਨੂੰ ਮਿਲੀਆਂ। ਉਨ੍ਹਾਂ ਵਿੱਚੋਂ ਉਸ ਨੂੰ ਤਿੰਨ ਸੰਗਮਰਮਰ ਦੇ ਬੁੱਤ ਸਭ ਤੋਂ ਵੱਧ ਆਕਰਸ਼ਕ ਲੱਗੇ। ਪ੍ਰੇਮੂ ਦੀ ਖ਼ੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ। ਉਹ ਸੋਚਣ ਲੱਗਾ, ‘‘ਇਹੋ ਜਿਹੇ ਤਿੰਨ ਬੁੱਤ ਮੇਰੇ ਕੋਲ ਪਹਿਲਾਂ ਹੀ ਹਨ ਤੇ ਕਿੰਨਾ ਚੰਗਾ ਹੋਵੇ ਇਹ ਬੁੱਤ ਵੀ ਮੈਂ ਹਾਸਲ ਕਰ ਲਵਾਂ ਤੇ ਮੇਰਾ ਛੇ ਬੁੱਤਾਂ ਦਾ ਸੈੱਟ ਵੀ ਪੂਰਾ ਹੋ ਜਾਵੇਗਾ।’’ ਉਸ ਨੇ ਇਹ ਬੁੱਤ ਵੱਡੀਆਂ–ਵੱਡੀਆਂ ਬੋਰੀਆਂ ਵਿੱਚ ਪਾ ਲਏ ਤੇ ਉਨ੍ਹਾਂ ਨੂੰ ਆਪਣੇ ਘਰ ਲੈ ਆਇਆ।  ਉਹ ਖ਼ੁਸ਼ੀ-ਖ਼ੁਸ਼ੀ ਆਪਣੇ ਘਰ ਪਹੁੰਚਿਆ ਤੇ ਆਪਣੇ ਕਮਰੇ ਦੇ ਉਸ ਕੋਨੇ ਵਿੱਚ ਗਿਆ ਜਿੱਥੇ ਉਸ ਨੇ ਪਹਿਲਾਂ ਹੀ ਇਹੋ ਜਿਹੇ ਬੁੱਤ ਰੱਖੇ ਹੋਏ ਸਨ। ਪਰ ਇਹ ਕੀ? ਉਹ ਹੈਰਾਨ ਹੋ ਗਿਆ ਕਿ ਉਸ ਰੱਖੇ ਤਿੰਨੋਂ ਬੁੱਤ ਗਾਇਬ ਸਨ। ਉਸ ਨੇ ਬੋਰੀ ਵਿੱਚੋਂ ਬੁੱਤ ਕੱਢੇ ਤਾਂ ਪਤਾ ਲੱਗਿਆ ਕਿ ਇਹ ਉਸ ਦੇ ਬੁੱਤ ਸਨ। ਉਸ ਨੂੰ ਫਿਰ ਸਮਝ ਆਈ ਕਿ ਉਸ ਦੇ ਬੁੱਤ ਕੋਈ ਚੁਰਾ ਕੇ ਲੈ ਕੇ ਗਿਆ ਸੀ ਤੇ ਹੁਣ ਉਹ ਖ਼ੁਦ ਉਹੀ ਬੁੱਤ ਦੂਜੇ ਚੋਰ ਦੇ ਘਰੋਂ ਚੋਰੀ ਕਰ ਲਿਆਇਆ ਸੀ। ਅਚਾਨਕ ਉਸ ਨੂੰ ਆਪਣੇ ਕੀਤੇ ’ਤੇ ਬੜਾ ਪਛਤਾਵਾ ਹੋਇਆ। ਉਧਰ ਸ਼ੇਰੂ ਨੂੰ ਵੀ ਇਸ ਗੱਲ ਦਾ ਅਹਿਸਾਸ ਹੋਇਆ। ਦੋਵਾਂ ਨੇ ਅੱਗੇ ਤੋਂ ਚੋਰੀ ਨਾ ਕਰਨ ਦਾ ਪ੍ਰਣ ਲਿਆ।

– ਬਲਰਾਜ ਧਾਲੀਵਾਲ

Facebook Comment
Project by : XtremeStudioz