Close
Menu

ਚੌਥਾ ਟੈਸਟ ਭਾਰਤ ਹਾਰਿਆ, ਇੰਗਲੈਂਡ ਨੇ ਜਿੱਤੀ ਲੜੀ

-- 03 September,2018

ਸਾਊਥੈਂਪਟਨ, ਇੰਗਲੈਂਡ ਨੇ ਅੱਜ ਇੱਥੇ ਚੌਥੇ ਟੈਸਟ ਮੈਚ ਦੇ ਚੌਥੇ ਦਿਨ ਭਾਰਤ ਨੂੰ 60 ਦੌੜਾਂ ਨਾਲ ਹਰਾ ਦਿੱਤਾ। ਇੰਗਲੈਂਡ ਨੇ ਸੀਰੀਜ਼ ਵਿੱਚ ਹੁਣ 3-1 ਦੀ ਲੀਡ ਕਾਇਮ ਕਰ ਲਈ ਹੈ। ਭਾਰਤ ਵੱਲੋਂ ਵਿਰਾਟ ਕੋਹਲੀ ਨੇ 58 ਦੌੜਾਂ ਦਾ ਯੋਗਦਾਨ ਦਿੱਤਾ। ਇੰਗਲੈਂਡ ਵੱਲੋਂ ਮੋਈਨ ਅਲੀ ਨੇ 71 ਦੌੜਾਂ ਦੇ ਕੇ ਭਾਰਤ ਦੀਆਂ ਚਾਰ ਵਿਕਟਾਂ ਝਟਕਾਈਆਂ। ਚਾਹ ਦੇ ਸਮੇਂ ਤੱਕ ਭਾਰਤ ਨੇ ਚਾਰ ਵਿਕਟਾਂ ਗੁਆ ਕੇ 126 ਦੌੜਾਂ ਬਣਾਈਆਂ। ਇਸ ਵਿੱਚ ਕਪਤਾਨ ਵਿਰਾਟ ਕੋਹਲੀ ਦੇ ਅਰਧ ਸੈਂਕੜੇ ਦਾ ਖ਼ਾਸ ਯੋਗਦਾਨ ਰਿਹਾ ਤੇ ਅਜਿੰਕਿਆ ਰਹਾਨੇ ਨਾਲ ਉਨ੍ਹਾਂ ਦੀ ਸੈਂਕੜੇ ਵਾਲੀ ਸਾਂਝੇਦਾਰੀ ਦੇ ਬਾਵਜੂਦ ਭਾਰਤ ਇੰਗਲੈਂਡ ਖ਼ਿਲਾਫ਼ ਚੌਥੇ ਟੈਸਟ ਵਿੱਚ 245 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ 126 ਦੌੜਾਂ ’ਤੇ ਚਾਰ ਵਿਕਟਾਂ ਗੁਆ ਚੁੱਕਾ ਸੀ। ਇਸ ਤੋਂ ਪਹਿਲਾਂ ਭਾਰਤ ਨੇ 22 ਦੌੜਾਂ ’ਤੇ ਹੀ ਤਿਨ ਵਿਕਟ ਗੁਆ ਦਿੱਤੇ। ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਨੇ 17, ਲੋਕੇਸ਼ ਰਾਹੁਲ ਨੇ ਸਿਫ਼ਰ ਤੇ ਚੇਤੇਸ਼ਵਰ ਪੁਜਾਰਾ ਨੇ 5 ਦੌੜਾਂ ਦਾ ਹੀ ਯੋਗਦਾਨ ਦਿੱਤਾ। ਇਸ ਤੋਂ ਪਹਿਲਾਂ ਭਾਰਤ ਨੇ ਇੰਗਲੈਂਡ ਵੱਲੋਂ ਦਿੱਤੇ 245 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਚੌਥੇ ਕ੍ਰਿਕਟ ਟੈਸਟ ਦੇ ਚੌਥੇ ਦਿਨ ਲੰਚ ਤੱਕ ਤਿੰਨ ਵਿਕਟਾਂ ਉੱਤੇ 46 ਦੌੜਾਂ ਬਣਾ ਲਈਆਂ ਸਨ। ਲੰਚ ਦੇ ਸਮੇਂ ਤੱਕ ਕਪਤਾਨ ਵਿਰਾਟ ਕੋਹਲੀ 10 ਜਦਕਿ ਅਜਿੰਕਿਆ ਰਹਾਨੇ 13 ਦੌੜਾਂ ਬਣਾ ਕੇ ਕ੍ਰੀਜ਼ ’ਤੇ ਡਟੇ ਹੋਏ ਸਨ। ਐਤਵਾਰ ਨੂੰ ਟੈਸਟ ਦੇ ਚੌਥੇ ਦਿਨ ਇੰਗਲੈਂਡ ਦੀ ਦੂਜੀ ਪਾਰੀ 271 ਦੌੜਾਂ ਉੱਤੇ ਸਿਮਟ ਗਈ ਤੇ ਭਾਰਤ ਨੂੰ ਜਿੱਤ ਲਈ 245 ਦੌੜਾਂ ਦਾ ਟੀਚਾ ਮਿਲਿਆ। ਭਾਰਤ ਵੱਲੋਂ ਮੁਹੰਮਦ ਸ਼ਮੀ ਨੇ 36 ਦੌੜਾਂ ਦੇ ਕੇ ਦੋ ਵਿਕਟਾਂ ਤੇ ਜਸਪ੍ਰੀਤ ਬੁਮਰਾਹ ਨੇ 51 ਦੌੜਾਂ ਦੇ ਕੇ ਇਕ ਵਿਕਟ ਹਾਸਲ ਕੀਤੀ।

Facebook Comment
Project by : XtremeStudioz