Close
Menu

ਜਗਤਾਰ ਸਿੰਘ ਢੀਂਡਸਾ ਵਟਫੋਰਡ ਕੌਂਸਲ ਦੇ ਚੇਅਰਮੈਨ ਬਣੇ

-- 27 May,2017

ਲੰਡਨ, ਕੌਂਸਲਰ ਜਗਤਾਰ ਸਿੰਘ ਢੀਂਡਸਾ ਇੰਗਲੈਂਡ ਦੇ ਸ਼ਹਿਰ ਵਟਫੋਰਡ ਦੀ ਬਾਰੋਅ ਦੇ ਨਵੇਂ ਚੇਅਰਮੈਨ ਬਣੇ ਹਨ। ਉਨ੍ਹਾਂ ਨੇ ਕੌਂਸਲਰ ਡੈਰਨ ਵਾਲਫੋਰਡ ਦੀ ਥਾਂ ਲਈ ਹੈ। ਜਗਤਾਰ ਸਿੰਘ ਢੀਂਡਸਾ ਪੱਛਮੀ ਵਟਫੋਰਡ ਦੇ ਵਿਕਰੇਜ਼ ਵਾਰਡ ਤੋਂ ਕੌਂਸਲਰ ਹਨ ਅਤੇ ਉਹ ਬੀਤੇ 18 ਸਾਲਾਂ ਤੋਂ ਕੌਂਸਲਰ ਵਜੋਂ ਸੇਵਾਵਾਂ ਨਿਭਾਅ ਰਹੇ ਹਨ। ਉਨ੍ਹਾਂ ਨੇ ਮੈਨਕੈਪ ਅਤੇ ਵਟਫੋਰਡ ਫੂਡਬੈਂਕ ਚੈਰਿਟੀ ਨੂੰ ਚੁਣਿਆ ਹੈ। ਉਨ੍ਹਾਂ ਨੇ ਬੁੱਧਵਾਰ ਤੋਂ ਕੰਮ ਸ਼ੁਰੂ ਕਰ ਦਿੱਤਾ ਹੈ। ਕੌਂਸਲਰ ਦੀ ਸਾਲਾਨਾ ਮੀਟਿੰਗ ਦੀ ਆਰੰਭਤਾ ਸਿੱਖ ਪ੍ਰੰਪਰਾਵਾਂ ਅਨੁਸਾਰ ਵਾਹਿਗੁਰੂ ਦੇ ਸ਼ੁਕਰਾਨੇ ਨਾਲ ਕੀਤੀ, ਢੀਂਡਸਾ ਸਿੱਖ ਭਾਈਚਾਰੇ ‘ਚ ਵੀ ਅਹਿਮ ਰੋਲ ਅਦਾ ਕਰਦੇ ਹਨ। ਇਹ ਸਾਲ ਉਹ ਵਟਫੋਰਡ ਦੀ ਏਕਤਾ ਵਜੋਂ ਮਨਾਉਣਗੇ। ਕੌਂਸਲਰ ਢੀਂਡਸਾ 1994 ‘ਚ ਪਹਿਲੀ ਵਾਰ ਕੌਂਸਲਰ ਬਣੇ ਸਨ, ਉਹ 1973 ‘ਚ ਵਟਫੋਰਡ ਵਿਖੇ 10 ਸਾਲ ਦੀ ਉਮਰ ‘ਚ ਆਏ।|ਉਨ੍ਹਾਂ ਕਿਹਾ ਕਿ ਉਹ ਇਸ ਅਹੁਦੇ ‘ਤੇ ਆ ਕੇ ਮਾਣ ਮਹਿਸੂਸ ਕਰ ਰਹੇ ਹਨ। ਇਸ ਮੌਕੇ ਉਨ੍ਹਾਂ ਦੀ ਪਤਨੀ ਰਜਿੰਦਰ ਕੌਰ ਢੀਂਡਸਾ ਸਮੇਤ ਵੱਖ-ਵੱਖ ਭਾਈਚਾਰਿਆਂ ਦੇ ਲੋਕ ਹਾਜ਼ਰ ਸਨ। ਢੀਂਡਸਾ ਨੇ ਆਪਣੇ ਪਹਿਲੇ ਭਾਸ਼ਣ ‘ਚ ਮਾਨਚੈਸਟਰ ਦੇ ਪੀੜਤਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਇਕ ਮਿੰਟ ਲਈ ਮੌਨ ਰੱਖਿਆ। ਸਾਬਕਾ ਕੌਂਸਲਰ ਵਾਲਫੋਰਡ ਨੇ 4172 ਪਾਡ ‘ਦਿ ਮਾਈਕਲ ਗਰੀਮ ਡਾਇਬੇਟਸ ਫਾਊਂਡੇਸ਼ਨ ਅਤੇ ‘ਵਟਫੋਰਡ ਵਰਕਸ਼ਾਪ’ ਨੂੰ ਦਾਨ ਕੀਤੇ।

Facebook Comment
Project by : XtremeStudioz