Close
Menu

ਜਰਮਨੀ ‘ਚ ਬੱਸ ਖੱਡ ‘ਚ ਡਿਗੀ, 16 ਲੋਕ ਜ਼ਖਮੀ

-- 17 August,2018

ਬਰਲਿਨ — ਪੂਰਬੀ-ਉੱਤਰੀ ਜਰਮਨੀ ‘ਚ ਅੱਜ ਇਕ ਬੱਸ ਖੱਡ ‘ਚ ਡਿੱਗ ਗਈ, ਜਿਸ ਕਾਰਨ 16 ਲੋਕ ਜ਼ਖਮੀ ਹੋ ਗਏ। ਪੁਲਸ ਨੇ ਦੱਸਿਆ ਕਿ 6 ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋਏ ਹਨ ਜਦਕਿ 10 ਲੋਕਾਂ ਨੂੰ ਹਲਕੀਆਂ ਸੱਟਾਂ ਲੱਗੀਆਂ ਹਨ। ਸਮਾਚਾਰ ਏਜੰਸੀ ਦੀ ਖਬਰ ਮੁਤਾਬਕ ਇਹ ਘਟਨਾ ਅੱਜ ਤੜਕੇ ਲਿੰਸਟੋ ‘ਚ ਏ-19 ਹਾਈਵੇਅ ‘ਤੇ ਵਾਪਰੀ। ਜਾਣਕਾਰੀ ਮੁਤਾਬਕ ਬੱਸ ਬਰਲਿਨ ਜਾ ਰਹੀ ਸੀ। ਅਜੇ ਤਕ ਪਤਾ ਨਹੀਂ ਲੱਗ ਸਕਿਆ ਕਿ ਬੱਸ ਦੇ ਹਾਦਸਾਗ੍ਰਸਤ ਹੋਣ ਦਾ ਕਾਰਨ ਕੀ ਹੈ।

Facebook Comment
Project by : XtremeStudioz