Close
Menu

ਜ਼ਖ਼ਮ

-- 09 August,2015

ਬੇਵਫ਼ਾ ਪ੍ਰੇਮੀ ਵੱਲੋਂ ਠੁਕਰਾਏ ਜਾਣ ਤੋਂ ਬਾਅਦ ਦੀਪਕਾ ਬੜੀ ਪ੍ਰੇਸ਼ਾਨ ਤੇ ਦੁਖੀ ਰਹਿਣ ਲੱਗੀ, ਜਿਸ ਕਾਰਨ ਸਾਰਾ ਪਰਿਵਾਰ ਇਹ ਸੋਚਦਾ ਕਿ ਇਸ ਚੰਗੀ-ਭਲੀ ਤੇ ਹੱਸਦੀ-ਖੇਡਦੀ ਨੂੰ ਕੀ ਹੋ ਗਿਆ ਹੈ? ਜੋ ਦਿਨ-ਰਾਤ ਬੁੜ-ਬੁੜਾਉਂਦੀ ਰਹਿੰਦੀ ਹੈ | ਉਨ੍ਹਾਂ ਬੜਾ ਓਹੜ-ਪੋਹੜ ਕੀਤਾ ਤੇ ਸਾਧਾਂ-ਸੰਤਾਂ ਤੋਂ ਤਵੀਤ-ਧਾਗੇ ਵੀ ਕਰਵਾਏ, ਪੰ੍ਰਤੂ ਕੋਈ ਫਰਕ ਨਾ ਪਿਆ |
ਇਕ ਦਿਨ ਉਸ ਦੀ ਬਚਪਨ ਦੀ ਸਹੇਲੀ ਮਿਲਣ ਆਈ ਜੋ ਹੁਣ ਡਾਕਟਰ ਸੀ, ਉਸ ਚੈੱਕਅੱਪ ਕਰਦੀ ਨੇ ਪ੍ਰੇਸ਼ਾਨੀ ਦਾ ਕਾਰਨ ਪੁੱਛਦਿਆਂ ਕਿਹਾ, ‘ਦੀਪਿਕਾ, ਇਸ ਹਸੰੂ-ਹਸੰੂ ਕਰਦੇ ਚੰਨ ਜਿਹੇ ਮੁਖੜੇ ‘ਤੇ ਕਾਲੀਆਂ-ਕਾਲੀਆਂ ਘਟਾਵਾਂ ਕਿਉਂ ਛਾਈਆਂ ਹੋਈਆਂ ਹਨ?’
‘ਅੰਜਨਾ ਜੀ, ਕੀ ਦੱਸਾਂ ਮੈਂ ਤਾਂ ਖੁਦ ਪ੍ਰੇਸ਼ਾਨ ਹਾਂ, ਦਿਲ ਜ਼ਖ਼ਮੀ ਹੀ ਨਹੀਂ, ਟੋਟੇ-ਟੋਟੇ ਹੋ ਗਿਆ ਹੈ ਤੇ ਚਿੱਤ ਘਾਊਾ-ਮਾਊਾ ਕਰਦਾ ਰਹਿੰਦਾ ਹੈ, ਜਿਸ ਕਾਰਨ ਦਿਨ ਦਾ ਚੈਨ ਤੇ ਰਾਤ ਦੀ ਨੀਂਦ ਖੰਭ ਲਾ ਕੇ ਉੱਡ ਗਈ ਹੈ ਤੇ ਮਨ ਉਚਾਟ ਰਹਿੰਦਾ ਹੈ? ਤੁਸੀਂ ਚੰਗੇ ਦੋਸਤ ਹੋ, ਇਸ ਦਾ ਇਲਾਜ ਵੀ… |’
‘ਬਸ, ਏਨੀ ਕੁ ਗੱਲ ਹੈ, ਘਬਰਾਉਣ ਦੀ ਕੋਈ ਲੋੜ ਨਹੀਂ’, ਉਸ ਬੈਗ ਖੋਲ੍ਹਦੀ ਨੇ ਕਿਹਾ, ‘ਦੀਪਿਕਾ, ‘ਇਨ੍ਹਾਂ ਗੋਲੀਆਂ ਦਾ ਗਾਂ ਦੇ ਦੁੱਧ ਨਾਲ, ਤਿੰਨ ਟਾਈਮ ਸੁਬ੍ਹਾ, ਦੁਪਹਿਰੇ ਤੇ ਸ਼ਾਮੀਂ ਇਕ ਹਫ਼ਤਾ ਨਿਤਨੇਮ ਵਾਂਗ ਸੇਵਨ ਕਰਨਾ | ਅੱਲ੍ਹਾ-ਤਾਲਾ! ਦੀ ਮਿਹਰ ਨਾਲ ਜ਼ਖ਼ਮ ਠੀਕ ਤੇ ਤੁਸੀਂ ਨੌਾ-ਬਰ-ਨੌਾ ਹੋ ਜਾਵੋਗੇ |’
ਇਹ ਸੁਣ ਦੀਪਿਕਾ ਮਿੰਨਾ-ਮਿੰਨਾ ਮੁਸਕਰਾਉਂਦੀ ਨੇ ਗਰਮ ਰੁੱਤ ‘ਚ ਠੰਢਾ ਹੌਕਾ ਲੈਂਦਿਆਂ ਸੋਚਿਆ, ‘ਜਿਸ ਤਨ ਲਾਗੇ ਸੋਈ ਜਾਣੇ |’ ਫਿਰ ਇਹ ਕੋਈ ਆਮ ਜ਼ਖ਼ਮ ਨਹੀਂ, ਸਗੋਂ ਦਿਲ ਦਾ ਨਾਮੁਰਾਦ ਜ਼ਖ਼ਮ ਹੈ, ਜਿਸ ਦਾ ਇਲਾਜ ਕਿਸੇ ਕੋਲ ਨਹੀਂ | ਇਸ ਰੋਗ ਦਾ ਇਲਾਜ ਤਾਂ ਸ਼ਾਇਦ ਰੱਬ ਕੋਲ ਵੀ ਨਹੀਂ |

Facebook Comment
Project by : XtremeStudioz