Close
Menu

ਜੇਤਲੀ ਨੇ ਕੇਂਦਰ ਦੇ ਰਿਜ਼ਰਵ ਬੈਂਕ ਨਾਲ ਮਤਭੇਦਾਂ ਨੂੰ ਕਬੂਲਿਆ

-- 14 December,2018

ਮੁੰਬਈ, 14 ਦਸੰਬਰ
ਵਿੱਤ ਮੰਤਰੀ ਅਰੁਣ ਜੇਤਲੀ ਨੇ ਵੀਰਵਾਰ ਨੂੰ ਮੰਨਿਆ ਕਿ ਕੇਂਦਰ ਦੇ ਰਿਜ਼ਰਵ ਬੈਂਕ ਨਾਲ ਦੋ ਤਿੰਨ ਮੁੱਦਿਆਂ ’ਤੇ ਮਤਭੇਦ ਹਨ, ਪਰ ਉਨ੍ਹਾਂ ਨਾਲ ਹੀ ਸਵਾਲ ਕੀਤਾ ਕਿ ਰਿਜ਼ਰਵ ਬੈਂਕ ਦੇ ਕੰਮਕਾਜ ’ਤੇ ਮਹਿਜ਼ ਚਰਚਾ ਨੂੰ ਕਿਸੇ ਸੰਸਥਾ ਦੀ ‘ਤਬਾਹੀ’ ਕਿਵੇਂ ਮੰਨਿਆ ਜਾ ਸਕਦਾ ਹੈ।
ਰਿਜ਼ਰਵ ਬੈਂਕ ਦੇ ਗਵਰਨਰ ਉੂਰਜਿਤ ਪਟੇਲ ਲਈ ਅਸਤੀਫ਼ਾ ਦੇਣ ਦੇ ਹਾਲਾਤ ਪੈਦਾ ਕਰਨ ਦੇ ਰਾਜਨੀਤਕ ਹਮਲੇ ਵਿੱਚ ਘਿਰੇ ਜੇਤਲੀ ਨੇ ਪਿਛਲੀਆਂ ਸਰਕਾਰਾਂ ਦੀਆਂ ਕਈ ਕਾਰਵਾਈਆਂ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਅਤੇ ਇੰਦਰਾ ਗਾਂਧੀ ਨੇ ਰਿਜ਼ਰਵ ਬੈਂਕ ਦੇ ਰਾਜਪਾਲ ਨੂੰ ਅਸਤੀਫਾ ਦੇਣ ਲਈ ਮਜਬੂਰ ਕੀਤਾ ਸੀ। ਉਹ ਟਾਈਮਜ਼ ਨੈਟਵਰਕ ਇੰਡੀਆ ਇਕਨੌਮਿਕ ਕਨਕਲੇਵ ਵਿੱਚ ਬੋਲ ਰਹੇ ਸਨ।
ਉਨ੍ਹਾਂ ਕਿਹਾ ਕਿ ਰਿਜ਼ਰਵ ਬੈਂਕ ਨਾਲ ਅਰਥਵਿਵਸਥਾ ਵਿੱਚ ਕਰਜ਼ੇ ਦੇ ਪ੍ਰਵਾਹ ਅਤੇ ਨਕਦੀ ਸਮਰਥਨ ਸਮੇਤ ਕੁਝ ਮੁੱਦਿਆਂ ’ਤੇ ਮਤਭੇਦ ਹਨ ਅਤੇ ਸਰਕਾਰ ਨੇ ਆਪਣੀ ਚਿੰਤਾ ਦੱਸਣ ਲਈ ਗੱਲਬਾਤ ਸ਼ੁਰੂ ਕੀਤੀ ਹੈ। ਉਨ੍ਹਾਂ ਸਵਾਲ ਕਰਕਿਆਂ ਕਿਹਾ, ’‘ ਇਕ ਅਹਿਮ ਆਜ਼ਾਦ ਤੇ ਖੁਦਮੁਖਤਾਰ ਸੰਸਥਾ ਸਬੰਧੀ ਇਸ ਸਬੰਧੀ ਚਰਚਾ ਕਰਨਾ ਕਿ ਇਹ ਤੁਹਾਡੇ (ਰਿਜ਼ਰਵ ਬੈਂਕ) ਕੰਮ ਦਾ ਹਿੱਸਾ ਹੈ। ਇਹ ਅਰਥਵਿਵਸਥਾ ਦਾ ਅਹਿਮ ਖੇਤਰ ਹੈ ਅਤੇ ਇਸ ਨੂੰ ਤੂੁਹਾਨੂੰ ਜ਼ਰੂਰ ਦੇਖਣਾ ਚਾਹੀਦਾ ਹੈ, ਅਖੀਰ ਅਜਿਹਾ ਕਰਨਾ ਕਿਸ ਤਰ੍ਹਾਂ ਇਕ ਸੰਸਥਾ ਨੂੰ ਖਤਮ ਕਰਨਾ ਕਿਹਾ ਜਾ ਸਕਦਾ ਹੈ।
ਰਿਪੋਰਟ ਅਨੁਸਾਰ ਸਰਕਾਰ ਨੇ ਰਿਜ਼ਰਵ ਬੈਂਕ ਕਾਨੂੰਨ ਦੀ ਧਾਰਾ 7 ਦਾ ਪਹਿਲੀ ਵਾਰ ਇਸਤੇਮਾਲ ਕਰਦਿਆਂ ਕੇਂਦਰੀ ਬੈਂਕ ਨਾਲ ਗੱਲਬਾਤ ਸ਼ੁਰੂ ਕੀਤੀ ਸੀ। ਇਸ ਧਾਰਾ ਅਨੁਸਾਰ ਕੇਂਦਰ ਸਰਕਾਰ ਰਿਜ਼ਰਵ ਬੈਂਕ ਨੂੰ ਕਦਮ ਚੁੱਕਣ ਲਈ ਕਹਿ ਸਕਦਾ ਹੈ। ਇਸ ਨਾਲ ਵੱਖ ਵੱਖ ਵਰਗਾਂ ਵਿੱਚ ਚਿੰਤਾ ਵਧੀ। ਵਿੱਤ ਮੰਤਰੀ ਨੇ ਇਸ ਦੌਰਾਨ ਜ਼ੋਰ ਦੇ ਕੇ ਕਿਹਾ ਕਿ ਰਿਜ਼ਰਵ ਬੈਂਕ ਦੀਆਂ ਨੀਤੀਆਂ ਨੂੰ ਆਰਥਿਕ ਨੀਤੀਆਂ ਅਨੁਸਾਰ ਬਣਾਉਣ ਦੀ ਲੋੜ ਹੈ।
ਇਸ ਤੋਂ ਇਲਾਵਾ ਰਿਜ਼ਰਵ ਬੈਂਕ ਦੇ ਗਵਰਨਰ ਵਿਰਲ ਆਚਾਰੀਆ ਦੇ ਰਿਜ਼ਰਵ ਬੈਂਕ ਦੀ ਆਜ਼ਾਦੀ ਨਾਲ ਸਮਝੌਤਾ ਕਰਨ ਦੀ ਗੱਲ ਨਾਲ ਵੀ ਚਿੰਤਾ ਨੂੰ ਸਮਰਥਨ ਮਿਲਿਆ। ਹਾਲਾਂਕਿ ਜੇਤਲੀ ਨੇ ਇਹ ਨਹੀਂ ਦੱਸਿਆ ਕਿ ਗੱਲਬਾਤ ਕਿਵੇਂ ਸ਼ੁਰੂ ਹੋਈ ਸੀ। ਰਿਜ਼ਰਵ ਬੈਂਕ ਨਾਲ ਚਰਚਾ ਬਾਰੇ ਜੇਤਲੀ ਨੇ ਕਿਹਾ, ‘‘ ਅਸੀਂ ਸਰਕਾਰ ਹਾਂ, ਜਿਥੋਂ ਤਕ ਅਰਥਵਿਵਸਥਾ ਦੇ ਪ੍ਰਬੰਧਨ ਦਾ ਸਵਾਲ ਹੈ, ਅਸੀਂ ਸਭ ਤੋਂ ਅਹਿਮ ਧਿਰ ਹਾਂ। ’’

Facebook Comment
Project by : XtremeStudioz