Close
Menu

ਜੋਕੋਵਿਚ ਅਤੇ ਸਿਮੋਨ ਬਿਲੇਸ ਚੁਣੇ ਵਿਸ਼ਵ ਦੇ ਸਰਵੋਤਮ ਖਿਡਾਰੀ

-- 20 February,2019

ਮੋਨਾਕੋ, 20 ਫਰਵਰੀ
ਟੈਨਿਸ ਸਟਾਰ ਨੋਵਾਕ ਜੋਕੋਵਿਚ ਜਿਮਨਾਸਟ ਸਿਮੋਨ ਬਿਲੇਜ਼, ਗੋਲਫਰ ਟਾਈਗਰ ਵੁੱਡਜ਼ ਅਤੇ ਵਿਸ਼ਵ ਕੱਪ ਚੈਂਪੀਅਨ ਫਰਾਂਸ ਦੀ ਫੁੱਟਬਾਲ ਟੀਮ ਨੇ 2019 ਦਾ ਲੌਰੀਅਸ ਸਪੋਰਟਸ ਐਵਾਰਡ ਜਿੱਤ ਲਿਆ ਹੈ।
ਜੋਕਵਿਚ ਨੂੰ ਵਿਸ਼ਵ ਦਾ ਸਾਲ ਦਾ ਸਰਵੋਤਮ ਖਿਡਾਰੀ ਦਾ ਖਿਤਾਬ ਜਿੱਤਣ ਦੇ ਲਈ ਕਲਿਅਨ ਮਬਾਪੇ, ਅਲੀਉਡ ਕਿਪਚੋਗੇ ਅਤੇ ਲੀਬੌਰਨ ਜੇਮਜ਼ ਤੋਂ ਸਖਤ ਟੱਕਰ ਮਿਲੀ ਹੈ। ਜੋਕੋਵਿਚ ਨੇ ਚੌਥੀ ਵਾਰ ਲੌਰੀਅਸ ਖਿਤਾਬ ਜਿੱਤ ਕੇ ਦੁਨੀਆਂ ਦੇ ਮਹਾਨ ਦੌੜਾਕ ਉਸੈਨ ਬੋਲਟ ਦੀ ਬਰਾਬਰੀ ਕਰ ਲਈ ਹੈ। ਜੋਕੋਵਿਚ ਨੇ ਇਸ ਸਾਲ ਕੂਹਣੀ ਦੀ ਸੱਟ ਤੋਂ ਉਭਰਨ ਬਾਅਦ ਪਿਛਲੇ ਮਹੀਨੇ ਆਸਟਰੇਲੀਅਨ ਓਪਨ ਜਿੱਤਣ ਤੋਂ ਇਲਾਵਾ ਤਿੰਨ ਗਰੈਂਡ ਸਲੈਮ ਖਿਤਾਬ ਜਿੱਤੇ ਹਨ। ਰੋਜਰ ਫੈਡਰਰ ਦਾ ਇਹ ਪੁਰਸਕਾਰ ਜਿੱਤਣ ਦਾ ਪੰਜ ਵਾਰ ਦਾ ਰਿਕਾਰਡ ਹੈ।
ਜੋਕੋਵਿਚ ਨੇ ਪੁਰਸਕਾਰ ਜਿੱਤਣ ਬਾਅਦ ਲੌਰੀਅਸ ਅਕੈਡਮੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਸੱਟ ਤੋਂ ਵਾਪਸੀ ਕਰਦਿਆਂ ਉਸ ਦੇ ਲਈ ਇਹ ਸੀਜ਼ਨ ਸ਼ਾਨਦਾਰ ਰਿਹਾ ਹੈ। ‘ਮੈਂ ਸੱਟ ਤੋਂ ਬਾਅਦ ਵਿੰਬਲਡਨ ਜਿੱਤ ਕੇ ਵਾਪਸੀ ਕੀਤੀ ਅਤੇ ਫਿਰ ਯੂਐੱਸ ਓਪਨ ਜਿੱਤਿਆ ਜੋ ਹਮੇਸ਼ਾਂ ਹੀ ਯਾਦਗਾਰੀ ਰਹੇਗਾ।
ਜ਼ਿਕਰਯੋਗ ਹੈ ਕਿ ਇਸ ਪੁਰਸਕਾਰ ਦੇ ਲਈ ਦੁਨੀਆਂ ਦੀ 68 ਖੇਡ ਹਸਤੀਆਂ ਵੋਟਾਂ ਪਾਉਦੀਆਂ ਹਨ।

Facebook Comment
Project by : XtremeStudioz