Close
Menu

ਜੋਕੋਵਿਚ ਨੇ ਏ.ਟੀ.ਪੀ. ਫਾਈਨਲ ‘ਚ ਇਸਨਰ ਨੂੰ ਹਰਾਇਆ

-- 13 November,2018

ਨਵੀਂ ਦਿੱਲੀ— ਨੋਵਾਕ ਜੋਕੋਵਿਚ ਨੇ ਏ.ਟੀ.ਪੀ. ਫਾਈਨਲਸ ਦੇ ਆਪਣੇ ਪਹਿਲੇ ਮੈਚ ‘ਚ ਜਾਨ ਇਸਨਰ ਦੇ ਖਿਲਾਫ 6-4, 6-3 ਨਾਲ ਆਸਾਨ ਜਿੱਤ ਦੇ ਨਾਲ ਆਪਣੀ ਦਾਅਵੇਦਾਰੀ ਮਜ਼ਬੂਤ ਕੀਤੀ। ਜੋਕੋਵਿਚ ਏ.ਟੀ.ਪੀ. ਫਾਈਨਲਸ ‘ਚ ਰਿਕਾਰਡ ਦੀ ਬਰਾਬਰੀ ਕਰਨ ਵਾਲੇ ਛੇਵੇਂ ਖਿਤਾਬ ਲਈ ਚੁਣੌਤੀ ਪੇਸ਼ ਕਰ ਰਹੇ ਹਨ।
ਦੁਨੀਆ ਦੇ ਨੰਬਰ ਇਕ ਖਿਡਾਰੀ ਜੋਕੋਵਿਚ ਨੇ ਤਿੰਨ ਵਾਰ ਇਸਨਰ ਦੀ ਸਰਵਿਸ ਤੋੜੀ ਜਦਕਿ ਆਪਣੀ ਸਰਵਿਸ ‘ਤੇ ਇਕ ਵੀ ਬ੍ਰੇਕ ਪੁਆਇੰਟ ਨਹੀਂ ਗੁਆਇਆ। ਉਨ੍ਹਾਂ ਸਿਰਫ 6 ਸਹਿਜ ਗਲਤੀਆਂ ਕੀਤੀਆਂ ਅਤੇ ਆਪਣੀ ਸਰਵਿਸ ‘ਤੇ 86 ਫੀਸਦੀ ਅੰਕ ਜਿੱਤੇ। ਗੁਗਾ ਕੁਏਰਟਨ ਗਰੁੱਪ ਦੇ ਇਕ ਹੋਰ ਮੈਚ ‘ਚ ਲੰਡਨ ਦੇ ਓ2 ਐਰੇਨਾ ‘ਚ ਅਲੈਕਜ਼ੈਂਡਰ ਜਵੇਰੇਵ ਨੇ ਮਾਰਿਨ ਸਿਲਿਚ ਦੇ ਖਿਲਾਫ ਲਗਾਤਾਰ ਛੇਵੀਂ ਜਿੱਤ ਦਰਜ ਕੀਤੀ। ਜਵੇਰੇਵ ਨੇ ਸਿਲਿਚ ਨੂੰ ਸਿੱਧੇ ਸੈੱਟਾਂ ‘ਚ 7-6, 7-6 ਨਾਲ ਹਰਾਇਆ।

Facebook Comment
Project by : XtremeStudioz