Close
Menu

ਜੰਮੂ ਕਸ਼ਮੀਰ ਕ੍ਰਿਕਟ ਐਸੋਸੀਏਸ਼ਨ ’ਚ ਬੇਨਿਯਮੀਆਂ ਸਬੰਧੀ ਫਾਰੂਕ ਵਿਰੁੱਧ ਚਾਰਜਸ਼ੀਟ ਦਾਖ਼ਲ

-- 17 July,2018

ਨਵੀਂ ਦਿੱਲੀ,ਕੇਂਦਰੀ ਜਾਂਚ ਏਜੰਸੀ ਸੀਬੀਆਈ ਨੇ ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ਸਣੇ ਚਾਰ ਖ਼ਿਲਾਫ਼ ਜੰਮੂ-ਕਸ਼ਮੀਰ ਕ੍ਰਿਕਟ ਐਸੋਸੀਏਸ਼ਨ (ਜੇਕੇਸੀਏ) ਦੇ ਫੰਡਾਂ ਵਿੱਚ ਬੇਨੇਮੀਆਂ ਅਤੇ ਦੁਰਵਰਤੋਂ ਕਰਨ ਦੇ ਦੋਸ਼ ਵਿੱਚ ਸ੍ਰੀਨਗਰ ਦੀ ਵਿਸ਼ੇਸ਼ ਅਦਾਲਤ ਵਿੱਚ ਚਾਰਜਸ਼ੀਟ ਦਾਖ਼ਲ ਕੀਤੀ ਹੈ। ਜੇਕੇਸੀਏ ਦੇ ਤਤਕਾਲੀ ਪ੍ਰਧਾਨ ਅਬਦੁੱਲਾ ਤੋਂ ਇਲਾਵਾ ਏਜੰਸੀ ਨੇ ਸਾਬਕਾ ਜਨਰਲ ਸਕੱਤਰ ਮੁਹੰਮਦ ਸਲੀਮ ਖਾਨ, ਖ਼ਜ਼ਾਨਚੀ ਅਹਿਸਾਨ ਅਹਿਮਦ ਮਿਰਜ਼ਾ ਅਤੇ ਜੇ ਐਂਡ ਕੇ ਬੈਂਕ ਦੇ ਕਾਰਜਕਾਰੀ ਬਸ਼ੀਰ ਅਹਿਮਦ ਮਿਸਗਰ ਨੂੰ ਵੀ ਨਾਮਜ਼ਦ ਕੀਤਾ ਹੈ।
ਭਾਰਤੀ ਕ੍ਰਿਕਟ ਬੋਰਡ (ਬੀਸੀਸੀਆਈ) ਨੇ 2002 ਅਤੇ 2011 ਦੌਰਾਨ ਜੇਕੇਸੀਏ ਨੂੰ  ਕ੍ਰਿਕਟ ਦੇ ਵਿਕਾਸ ਲਈ 112 ਕਰੋੜ ਰੁਪਏ ਜਾਰੀ ਕੀਤੇ ਸਨ। ਸੀਬੀਆਈ ਨੇ ਚਾਰਾਂ ਮੁਲਜ਼ਮਾਂ ’ਤੇ 43.69 ਕਰੋੜ ਰੁਪਏ ਤੋਂ ਵੱਧ ਦੇ ਕਥਿਤ ਗ਼ਬਨ ਦਾ ਦੋਸ਼ ਲਾਇਆ ਹੈ। ਹਾਈ ਕੋਰਟ ਨੇ ਪੁਲੀਸ ਜਾਂਚ ਵਿੱਚ ਮੱਠੀ ਅਤੇ ਗ਼ੈਰਭਰੋਸੇਯੋਗਤਾ ਕਾਰਨ ਇਸ ਦੀ ਜਾਂਚ ਸੀਬੀਆਈ ਨੂੰ ਸੌਪੀ ਸੀ। ਅਦਾਲਤ ਨੇ ਸੀਬੀਆਈ ਨੂੰ ਕਿਸੇ ਨਤੀਜੇ ’ਤੇ ਪਹੁੰਚਣ ਲਈ ਛੇ ਮਹੀਨਿਆਂ ਦਾ ਸਮਾਂ ਦਿੱਤਾ ਸੀ। ਦੂਜੇ ਪਾਸੇ, ਫਾਰੂਕ ਅਬਦੁੱਲਾ ਨੇ ਮਾਮਲੇ ਵਿੱਚ ਏਜੰਸੀ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਵਾਅਦਾ ਕੀਤਾ ਹੈ।

Facebook Comment
Project by : XtremeStudioz