Close
Menu

ਜੱਲ੍ਹਿਆਂਵਾਲਾ ਬਾਗ਼ ਕਤਲੇਆਮ ਲਈ ਮੁਆਫ਼ੀ ਦੀ ਮੰਗ ਬ੍ਰਿਟੇਨ ਨੇ ਟਾਲੀ

-- 09 December,2017

ਲੰਡਨ,  
ਲੰਡਨ ਦੇ ਮੇਅਰ ਸਾਦਿਕ ਖ਼ਾਨ ਵੱਲੋਂ 1919 ਦੇ ਜੱਲ੍ਹਿਆਂਵਾਲਾ ਬਾਗ਼ ਕਤਲੇਆਮ ਬਾਰੇ ਸਰਕਾਰੀ ਤੌਰ ’ਤੇ ਮੁਆਫ਼ੀ ਮੰਗਣ ਦੇ ਦਿੱਤੇ ਸੱਦੇ ਨੂੰ ਬਰਤਾਨੀਆ ਨੇ ਟਾਲਦਿਆਂ ਕਿਹਾ ਕਿ ਸਰਕਾਰ ਬਰਤਾਨਵੀ ਇਤਿਹਾਸ ਦੇ ਇਸ ਬੇਹੱਦ ਸ਼ਰਮਨਾਕ ਕਾਰੇ ਦੀ ਪਹਿਲਾਂ ਹੀ ਢੁਕਵੀਂ ਨਿਖੇਧੀ ਕਰ ਚੁੱਕੀ ਹੈ। ਬਰਤਾਨੀਆ ਦੇ ਵਿਦੇਸ਼ ਮੰਤਰਾਲੇ ਦਾ ਇਹ ਬਿਆਨ ਸਾਦਿਕ ਖ਼ਾਨ ਦੇ ਕੱਲ੍ਹ ਅੰਮ੍ਰਿਤਸਰ ਦੌਰੇ ਮਗਰੋਂ ਆਇਆ। ਇਸ ਦੌਰੇ ਦੌਰਾਨ ਉਨ੍ਹਾਂ ਕਿਹਾ ਸੀ ਕਿ ਬਰਤਾਨਵੀ ਸਰਕਾਰ ਨੂੰ ਇਸ ਸਮੂਹਿਕ ਕਤਲੇਆਮ ਲਈ ਮੁਆਫ਼ੀ ਮੰਗਣੀ ਚਾਹੀਦੀ ਹੈ। ਪਾਕਿ ਮੂਲ ਦੇ ਇਸ ਮੇਅਰ ਦੀ ਮੰਗ ਮਗਰੋਂ ਵਿਦੇਸ਼ ਮੰਤਰਾਲੇ ਨੇ ਸਾਬਕਾ ਪ੍ਰਧਾਨ ਮੰਤਰੀ ਡੇਵਿਡ ਕੈਮਰੌਨ ਦੇ ਇਸ ਮੁੱਦੇ ਉਤੇ ਵਿਚਾਰ ਸਾਹਮਣੇ ਰੱਖੇ। ਸ੍ਰੀ ਕੈਮਰੌਨ ਨੇ 2013 ਵਿੱਚ ਜਲਿਆਂਵਾਲਾ ਬਾਗ਼ ਦੇ ਦੌਰੇ ਸਮੇਂ ਕਿਹਾ ਸੀ ਕਿ ਇਹ ਕਤਲੇਆਮ ਬਰਤਾਨਵੀ ਇਤਿਹਾਸ ਦੀ ਸ਼ਰਮਨਾਕ ਘਟਨਾ ਹੈ ਅਤੇ ਸਾਨੂੰ ਇਸ ਨੂੰ ਕਦੇ ਭੁੱਲਣਾ ਨਹੀਂ ਚਾਹੀਦਾ।

Facebook Comment
Project by : XtremeStudioz