Close
Menu

ਟਰਨਬੁੱਲ ਨੇ ਬ੍ਰਿਟੇਨ ‘ਚ ਵਾਪਰੇ ਬੰਬ ਧਮਾਕੇ ਦੀ ਕੀਤੀ ਨਿੰਦਾ, ਕਿਹਾ— ਬੇਕਸੂਰ ਲੋਕਾਂ ‘ਤੇ ਕੀਤਾ ਗਿਆ ਹਮਲਾ

-- 23 May,2017
ਮੈਲਬੌਰਨ— ਆਸਟਰੇਲੀਆ ਦੇ ਪ੍ਰਧਾਨ ਮੰਤਰੀ ਮੈਲਕਮ ਟਰਨਬੁੱਲ ਨੇ ਆਸਟਰੇਲੀਆਈ ਸੰਸਦ ‘ਚ ਖੜ੍ਹੇ ਹੋ ਕੇ ਬ੍ਰਿਟੇਨ ਦੇ ਮੈਨਚੇਸਟਰ ‘ਚ ਵਾਪਰੇ ਬੰਬ ਧਮਾਕੇ ਨੂੰ ਲੈ ਕੇ ਡੂੰਘਾ ਦੁੱਖ ਜ਼ਾਹਰ ਕੀਤਾ ਹੈ। ਉਨ੍ਹਾਂ ਕਿਹਾ ਕਿ ਆਸਟਰੇਲੀਆ ਦੇ ਲੋਕਾਂ ਦੀ ਇਸ ਬੰਬ ਧਮਾਕੇ ‘ਚ ਮਾਰੇ ਗਏ ਲੋਕਾਂ ਪ੍ਰਤੀ ਇਕਜੁਟਤਾ ਅਤੇ ਹਮਦਰਦੀ ਹੈ। ਅਸੀਂ ਉਨ੍ਹਾਂ ਨਾਲ ਖੜ੍ਹੇ ਹਾਂ ਅਤੇ ਹਮੇਸ਼ਾ ਖੜ੍ਹੇ ਰਹਾਂਗੇ। ਟਰਨਬੁੱਲ ਨੇ ਕਿਹਾ ਕਿ ਇਹ ਬੰਬ ਧਮਾਕਾ, ਬੇਕਸੂਰ ਲੋਕਾਂ ‘ਤੇ ਕੀਤਾ ਗਿਆ ਭਿਆਨਕ ਹਮਲਾ ਸੀ, ਜਿਸ ਨੇ ਸਾਰਿਆਂ ਨੂੰ ਹਿੱਲਾ ਕੇ ਰੱਖ ਦਿੱਤਾ। ਇਹ ਇਕ ਅੱਤਵਾਦੀ ਹਮਲਾ ਸੀ, ਜਿਸ ਦਾ ਮਕਸਦ ਨੌਜਵਾਨ ਕੁੜੀਆਂ-ਮੁੰਡਿਆਂ ਨੂੰ ਨਿਸ਼ਾਨਾ ਬਣਾਉਣਾ ਸੀ। ਬ੍ਰਿਟੇਨ ਦੀ ਪੁਲਸ ਇਸ ਹਮਲੇ ਦੀ ਜਾਂਚ ਕਰ ਰਹੀ ਹੈ।ਜ਼ਿਕਰਯੋਗ ਹੈ ਕਿ ਬ੍ਰਿਟੇਨ ਦੇ ਮੈਨਚੇਸਟਰ ‘ਚ ਸੋਮਵਾਰ ਦੀ ਰਾਤ ਨੂੰ ਇਕ ਸੰਗੀਤ ਪ੍ਰੋਗਰਾਮ ‘ਚ ਬੰਬ ਧਮਾਕਾ ਹੋਇਆ, ਜਿਸ ਧਮਾਕੇ ਵਿਚ 22 ਲੋਕਾਂ ਦੀ ਮੌਤ ਹੋ ਗਈ ਅਤੇ 50 ਤੋਂ ਵਧਰੇ ਜ਼ਖਮੀ ਹੋਏ ਹਨ। ਇਹ ਧਮਾਕਾ ਪੋਪ ਸਿੰਗਰ ਅਰਿਆਨਾ ਗ੍ਰਾਂਡੇ ਦੇ ਸੰਗੀਤ ਪ੍ਰੋਗਰਾਮ ‘ਚ ਹੋਇਆ, ਜਿਸ ‘ਚ ਵੱਡੀ ਗਿਣਤੀ ‘ਚ ਨੌਜਵਾਨ ਕੁੜੀਆਂ-ਮੁੰਡਿਆਂ ਸਮੇਤ 21 ਹਜ਼ਾਰ ਲੋਕ ਮੌਜੂਦ ਸਨ।
 
Facebook Comment
Project by : XtremeStudioz