Close
Menu

ਟਰੂਡੋ ਦੀ ਭਾਰਤ ਫੇਰੀ: ਪੰਜਾਬੀ ਸੰਸਦ ਮੈਂਬਰ ਤੋਂ ਜਵਾਬਤਲਬੀ

-- 19 May,2018

ਟੋਰਾਂਟੋ, ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਭਾਰਤ ਫੇਰੀ ਨੇ ਪਹਿਲਾਂ ਵੈਨਕੂਵਰ ਦੇ ਐੱਮ.ਪੀ. ਰਣਦੀਪ ਸਰਾਏ ਲਈ ਮੁਸੀਬਤਾਂ ਖੜ੍ਹੀਆਂ ਕੀਤੀਆਂ ਸਨ ਅਤੇ ਹੁਣ ਟੋਰਾਂਟੋ ਦੇ ਸੰਸਦ ਮੈਂਬਰ ਰਾਜ ਗਰੇਵਾਲ ’ਤੇ ਉਂਗਲ ਉੱਠੀ ਹੈ। ਰਣਦੀਪ ਸਰਾਏ ਨੇ ਮੁੰਬਈ ਵਿੱਚ ਜਸਪਾਲ ਅਟਵਾਲ ਨੂੰ ਟਰੂਡੋ ਦੇ ਸਮਾਗਮ ਵਿੱਚ ਸੱਦ ਕੇ ਮੁਸੀਬਤ ਸਹੇੜੀ ਸੀ, ਜਿਸ ਕਾਰਨ ਉਸਨੂੰ ‘ਕਾਕਸ ਚੇਅਰ’ ਤੋਂ ਅਸਤੀਫਾ ਦੇਣਾ ਪਿਆ ਸੀ। ਮਾਰਚ ਵਿੱਚ ਡੈਮੋਕ੍ਰੇਟਿਕ ਪਾਰਟੀ ਦੇ ਐੱਮ.ਪੀ. ਚਾਰਲੀ ਐਂਗਸ ਨੇ ਇਹ ਮਾਮਲਾ ਫੈਡਰਲ ਐਥਿਕਸ ਕਮਿਸ਼ਨਰ ਕੋਲ ਉਠਾਇਆ ਕਿ ਬਰੈਂਪਟਨ ਦੇ ਲਿਬਰਲ ਐੱਮ.ਪੀ. ਰਾਜ ਗਰੇਵਾਲ ਨੇ ਇੱਕ ਕੰਸਟਰਕਸ਼ਨ ਕੰਪਨੀ ਦੇ ਅਧਿਕਾਰੀ ਨੂੰ ਭਾਰਤ ਵਿੱਚ ਟਰੂਡੋ ਦੇ ਸਮਾਗਮ ਵਿੱਚ ਸੱਦਾ ਦੇ ਕੇ ਸੰਸਦ ਦੇ ਨਿਯਮਾਂ ਨੂੰ ਤੋੜਿਆ ਹੈ। ਐਥਿਕਸ ਕਮਿਸ਼ਨਰ ਇਸ ਦੀ ਪੂਰੀ ਪੜਤਾਲ ਕਰੇਗਾ। ਮੀਡੀਆ ਰਿਪੋਰਟਾਂ ਮੁਤਾਬਕ ਸ੍ਰੀ ਗਰੇਵਾਲ ਨੇ ‘ਜ਼ਗੇਮੀ ਇੰਕ’ ਫਰਮ ਦੇ ਮੁੱਖ ਅਧਿਕਾਰੀ ਯੂਸਫ ਯੈਨਿਲਮੇਜ਼ ਨੂੰ ਟਰੂਡੋ ਦੇ ਉੱਚ ਪੱਧਰੀ ਅਧਿਕਾਰੀਆਂ ਨਾਲ ਮੀਟਿੰਗ ਵਿੱਚ ਸੱਦਿਆ ਸੀ। ਐਥਿਕਸ ਕਮਿਸ਼ਨ ਨੂੰ ਕੀਤੇ ਖੁਲਾਸੇ ਅਨੁਸਾਰ ਰਾਜ ਗਰੇਵਾਲ ਆਪਣੀ ਸਰਕਾਰੀ ਤਨਖਾਹ ਤੋਂ ਬਾਹਰ ਇਸ ਫਰਮ ਅਤੇ ਇੱਕ ਹੋਰ ਲਾਅ ਫਰਮ ਤੋਂ ‘ਆਮਦਨ’ ਵਸੂਲ ਕਰਦਾ ਹੈ। ਇਸੇ ਦੌਰਾਨ ਸ੍ਰੀ ਗਰੇਵਾਲ ਨੇ ਆਖਿਆ ਕਿ ਉਹ ਕਮਿਸ਼ਨ ਦੀ ਪੜਤਾਲ ਵਿੱਚ ਪੂਰਾ ਸਹਿਯੋਗ ਦੇਵੇਗਾ।

Facebook Comment
Project by : XtremeStudioz