Close
Menu

ਟਰੂਡੋ ਨੇ ਬ੍ਰਿਟੇਨ ਦੀ ਪ੍ਰਧਾਨ ਮੰਤਰੀ ਨਾਲ ਕੀਤੀ ਮੁਲਾਕਾਤ, ਸਾਂਝਾ ਕੀਤਾ ਮੈਨਚੇਸਟਰ ਹਮਲੇ ਦਾ ਦੁੱਖ

-- 26 May,2017

ਕੈਨੇਡਾ/ਲੰਡਨ— ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਬ੍ਰਿਟੇਨ ਦੀ ਪ੍ਰਧਾਨ ਮੰਤਰੀ ਥੈਰੇਸਾ ਮੇਅ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਇੱਥੇ ਬ੍ਰਿਟੇਨ ਦੇ ਸ਼ਹਿਰ ਮੈਨਚੇਸਟਰ ‘ਚ ਵਾਪਰੇ ਖੂਨੀ ਕਾਂਡ ਸੰਬੰਧੀ ਗੱਲ ਕੀਤੀ। ਟਰੂਡੋ ਨੇ ਕਿਹਾ,”ਇਸ ਅੱਤਵਾਦੀ ਘਟਨਾ ਦੇ ਵਾਪਰਨ ਨਾਲ ਸਭ ਨੂੰ ਦੁੱਖ ਪੁੱਜਾ ਹੈ। ਕੈਨੇਡਾ ਹਮੇਸ਼ਾ ਬ੍ਰਿਟੇਨ ਦਾ ਦੋਸਤ ਰਹੇਗਾ।”
ਜ਼ਿਕਰਯੋਗ ਹੈ ਕਿ ਮੈਨਚੇਸਟਰ ‘ਚ ਸੋਮਵਾਰ ਰਾਤ ਨੂੰ ਇਕ ਸੰਗੀਤ ਸਮਾਰੋਹ ਦੌਰਾਨ ਅੱਤਵਾਦੀ ਹਮਲਾ ਹੋਇਆ ਸੀ, ਜਿਸ ਕਾਰਨ ਕਈ ਲੋਕਾਂ ਦੀ ਮੌਤ ਹੋ ਗਈ ਅਤੇ ਬਹੁਤ ਸਾਰੇ ਜ਼ਖਮੀ ਹੋ ਗਏ। ਦੇਸ਼-ਵਿਦੇਸ਼ ‘ਚ ਮਰਨ ਵਾਲਿਆਂ ਦੀ ਆਤਮਾ ਦੀ ਸ਼ਾਂਤੀ ਲਈ ਪ੍ਰਾਰਥਨਾਵਾਂ ਕੀਤੀਆਂ ਜਾ ਰਹੀਆਂ ਹਨ। ਮੰਗਲਵਾਰ ਨੂੰ ਟਰੂਡੋ ਨੇ ਇਸ ਹਮਲੇ ਦੀ ਨਿੰਦਾ ਕਰਦਿਆਂ ਇਸ ਨੂੰ ਅਪਰਾਧੀ ਘਟਨਾ ਦੱਸਿਆ ਸੀ।

Facebook Comment
Project by : XtremeStudioz