Close
Menu

ਟਰੰਪ ਵੱਲੋਂ ਐਫਬੀਆਈ ਅਧਿਕਾਰੀ ਦੀ ਛੁੱਟੀ

-- 18 March,2018

ਵਾਸ਼ਿੰਗਟਨ, ਮੀਡੀਆ ਨੂੰ ਅਣਅਧਿਕਾਰਤ ਖ਼ੁਲਾਸੇ ਕਰਨ ਦੇ ਦੋਸ਼ ਹੇਠ ਟਰੰਪ ਪ੍ਰਸ਼ਾਸਨ ਨੇ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ (ਐਫਬੀਆਈ) ਦੇ ਦੂਜੇ ਨੰਬਰ ਦੇ ਅਧਿਕਾਰੀ ਐਂਡਰਿੳੂ ਮੈਕਕੈਬ ਦੀ ਅਹੁਦੇ ਤੋਂ ਛੁੱਟੀ ਕਰ ਦਿੱਤੀ ਹੈ। ਉਸ ਦੀ ਛੁੱਟੀ ਐਤਵਾਰ ਨੂੰ ਸੇਵਾਮੁਕਤੀ ਤੋਂ ਪਹਿਲਾਂ ਕੀਤੀ ਗਈ ਹੈ। ਅਟਾਰਨੀ ਜਨਰਲ ਜੈੱਫ ਸੈਸ਼ਨਜ਼ ਨੇ ਦੇਰ ਰਾਤ ਨੂੰ ਮੈਕਕੈਬ ਨੂੰ ਹਟਾਉਣ ਦਾ ਐਲਾਨ ਕਰਦਿਆਂ ਕਿਹਾ ਕਿ ਐਫਬੀਆਈ ਦੇ ਅਨੁਸ਼ਾਸਨੀ ਮਾਮਲਿਆਂ ਬਾਰੇ ਅੰਦਰੂਨੀ ਦਫ਼ਤਰ ਦੀ ਸਿਫ਼ਾਰਿਸ਼ ’ਤੇ ਇਹ ਕਾਰਵਾਈ ਕੀਤੀ ਗਈ ਹੈ। ਅਟਾਰਨੀ ਜਨਰਲ ਨੇ ਕਿਹਾ ਕਿ ਜਾਂਚ ਦੌਰਾਨ ਪਾਇਆ ਗਿਆ ਕਿ ਮੈਕਕੈਬ ਨੇ ਕਈ ਮੌਕਿਆਂ ’ਤੇ ਮੀਡੀਆ ਨੂੰ ਅਜਿਹੀਆਂ ਖ਼ਬਰਾਂ ਦੀ ਜਾਣਕਾਰੀ ਦਿੱਤੀ ਜਿਨ੍ਹਾਂ ’ਚ ਕੋਈ ਸੱਚਾਈ ਨਹੀਂ ਸੀ। ਮੈਕਕੈਬ ਨੇ ਦੋਸ਼ਾਂ ਤੋਂ ਇਨਕਾਰ ਕਰਦਿਆਂ ਕਿਹਾ ਕਿ ਉਹ ਬੇਈਮਾਨ ਨਹੀਂ ਹੈ ਅਤੇ ਇਹ ਉਸ ਨੂੰ ਬਦਨਾਮ ਕਰਨ ਲਈ ਸਾਜ਼ਿਸ਼ ਘਡ਼ੀ ਗਈ ਹੈ।

Facebook Comment
Project by : XtremeStudioz