Close
Menu

ਟਰੰਪ ਸਮਰਥਕ ਨੇ ਡੀ ਨੀਰੋ ਦੇ ਸ਼ੋਅ ’ਚ ਪਾਇਆ ਵਿਘਨ

-- 20 June,2018

ਨਿਊਯਾਰਕ: ਉੱਘੇ ਅਦਾਕਾਰ ਰੌਬਰਟ ਡੀ ਨੀਰੋ ਦਾ ਬਰੌਡਵੇਅ ਮਿਊਜ਼ੀਕਲ ਸ਼ੋਅ ‘ਏ ਬਰੋਨਕਜ਼ ਟੇਲ’ ’ਚ ਥੋੜ੍ਹੇ ਸਮੇਂ ਲਈ ਉਸ ਵੇਲੇ ਵਿਘਨ ਪੈ ਗਿਆ ਜਦੋਂ ਇਕ ਦਰਸ਼ਕ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਸਮਰਥਨ ਵਿੱਚ ਬੈਨਰ ਦਿਖਾਉਣਾ ਸ਼ੁਰੂ ਕਰ ਦਿੱਤਾ। ਸ਼ੋਅ ਦੀ ਸ਼ੁਰੂਆਤ ਵੇਲੇ ਜਦੋਂ ਕਲਾਕਾਰਾਂ ਨੇ ਸਟੇਜ ’ਤੇ ਪਹੁੰਚਣਾ ਸੀ ਉਸ ਵੇਲੇ ਇਹ ਘਟਨਾ ਵਾਪਰੀ। ਨੀਰੋ ਨੇ ਚਾਰ ਵਾਰ ਟੋਨੀ ਐਵਾਰਡ ਜੇਤੂ ਜੈਰੀ ਜੈਕਸ ਨਾਲ ਇਸ ਦਾ ਨਿਰਦੇਸ਼ਨ ਕੀਤਾ ਹੈ।

Facebook Comment
Project by : XtremeStudioz