Close
Menu

ਟੀਮ ਵਿੱਚੋਂ ਬਾਹਰ ਹੋਣ ’ਤੇ ਪਿਤਾ ਨੇ ਦਿੱਤੀ ਸੀ ਸੰਨਿਆਸ ਦੀ ਸਲਾਹ: ਗਾਂਗੁਲੀ

-- 05 February,2018

ਨਵੀਂ ਦਿੱਲੀ, 5 ਫਰਵਰੀ
ਸੌਰਵ ਗਾਂਗੁਲੀ ਨੇ ਅੱਜ ਇੱਥੇ ਕਿਹਾ ਕਿ ਜਦ ਤਤਕਾਲੀ ਕੋਚ ਗ੍ਰੇਗ ਚੈਪਲ ਨੇ ਉਨ੍ਹਾਂ ਨੂੰ ਭਾਰਤੀ ਟੀਮ ਦਾ ਹਿੱਸਾ ਨਹੀਂ ਬਣਾਇਆ ਸੀ ਤਾਂ ਉਹ ਵਾਪਸੀ ਕਰਨ ਲਈ ਬੇਤਾਬ ਸਨ। ਪਰ ਉਨ੍ਹਾਂ ਦੇ ਪਿਤਾ ਨੂੰ ਇਹ ਸੰਘਰਸ਼ ਬਰਦਾਸ਼ਤ ਨਹੀਂ ਸੀ ਹੋ ਰਿਹਾ ਤੇ ਸਾਬਕਾ ਕਪਤਾਨ ਦੇ ਪਿਤਾ ਨੇ ਉਸ ਨੂੰ ਖੇਡ ਤੋਂ ਸੰਨਿਆਸ ਲੈਣ ਦੀ ਸਲਾਹ ਦਿੱਤੀ ਸੀ। ਭਾਰਤੀ ਟੀਮ ਦੇ ਸਾਬਕਾ ਕਪਤਾਨ ਨੇ ਇਹ ਖ਼ੁਲਾਸਾ ਆਪਣੀ ਜਲਦੀ ਹੀ ਪ੍ਰਕਾਸ਼ਿਤ ਹੋਣ ਜਾ ਰਹੀ ਆਤਮਕਥਾ ‘ਏ ਸੈਂਚੁਰੀ ਇਜ਼ ਨਾਟ ਇਨੱਫ਼’ ਵਿੱਚ ਕੀਤਾ ਹੈ। ਗਾਂਗੁਲੀ ਨੇ ਇਸ ਦੇ ਨਾਲ ਹੀ ਕਿਹਾ ਕਿ ਜਦ ਉਨ੍ਹਾਂ ਨੂੰ 2008 ’ਚ ਇਰਾਨੀ ਟਰਾਫ਼ੀ ਦੇ ਲਈ ਨਹੀਂ ਚੁਣਿਆ ਗਿਆ ਤਾਂ ਉਹ ‘ਗੁੱਸਾ’ ਤੇ ‘ਮਾਯੂਸ’ ਸਨ। ਇਸ ਤੋਂ ਬਾਅਦ ਹੀ ਉਨ੍ਹਾਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ। ਇਸ ਕਿਤਾਬ ਦੇ ਸਹਿ ਲੇਖਕ ਗੌਤਮ ਭੱਟਾਚਾਰੀਆ ਹਨ। ਗਾਂਗੁਲੀ ਨੇ ਕਿਤਾਬ ’ਚ ਦੱਸਿਆ ਹੈ ਕਿ ਕਿਵੇਂ ਉਸ ਨੂੰ 100 ਤੋਂ ਵੱਧ ਟੈਸਟ ਖੇਡੇ ਜਾਣ ਦੇ ਬਾਵਜੂਦ ਵੀ ਬੋਰਡ ਇਲੈਵਨ ਦੀ ਟੀਮ ’ਚ ਚੁਣੇ ਜਾਣ ਲਈ ਟਰਾਇਲ ਦੇਣ ਦੀ ਲੋੜ ਪਈ। ਇਸ ਕਿਤਾਬ ਰਾਹੀਂ ਸਾਬਕਾ ਭਾਰਤੀ ਕ੍ਰਿਕਟ ਕਪਤਾਨ ਨੇ ਖੇਡ ਨਾਲ ਜੁੜੇ ਕਈ ਹੋਰ ਦਿਲਚਸਪ ਤੱਥ ਸਾਂਝੇ ਕਰਨ ਦਾ ਯਤਨ ਕੀਤਾ ਹੈ।

Facebook Comment
Project by : XtremeStudioz