Close
Menu

ਟੋਰਾਂਟੋ ਫ਼ਿਲਮ ਮੇਲੇ ‘ਇਫਸਾ’ ਦੀ ਰਸਮੀ ਸ਼ੁਰੂਆਤ

-- 21 April,2019

ਟੋਰਾਂਟੋ, 21 ਅਪਰੈਲ
ਸੱਤ ਸਾਲ ਪਹਿਲਾਂ ਸ਼ੁਰੂ ਹੋਏ ਸਾਊਥ ਏਸ਼ਿਆਈ ਇੰਟਰਨੈਸ਼ਨਲ ਫਿਲਮ ਫੈਸਟੀਵਲ (ਇਫਸਾ) ਵਿਚ ਐਂਤਕੀ 16 ਭਾਸ਼ਾਵਾਂ ਦੀਆਂ 250 ਤੋਂ ਵੱਧ ਫੀਚਰ ਅਤੇ ਲਘੂ ਫਿਲਮਾਂ ਦੇ ਪ੍ਰੀਮੀਅਰ ਸ਼ੋਅ ਤੋਂ ਇਲਾਵਾ ਕਾਕਟੇਲ ਪਾਰਟੀਆਂ, ਨਿਰਦੇਸ਼ਕਾਂ ਨਾਲ ਗੱਲਬਾਤ, ਵਰਕਸ਼ਾਪਾਂ ਤੇ ਲਾਈਵ ਕਾਨਸਰਟ ਹੋਣੇ ਹਨ।
9 ਤੋਂ 20 ਮਈ ਦੌਰਾਨ ਚੱਲਣ ਵਾਲੇ ਇਸ ਮੇਲੇ ਦੇ ਪ੍ਰੋਗਰਾਮ ਦਾ ਰਸਮੀ ਲਾਂਚ ਬੀਤੇ ਦਿਨ ਬਰੈਂਪਟਨ ਦੇ ਮੈਰੀਆਟ ਹੋਟਲ ’ਚ ਪ੍ਰੈੱਸ ਮਿਲਣੀ, ਕਾਕਟੇਲ ਪਾਰਟੀ ਅਤੇ ਰੋਹਿਨਾ ਗੇਰਾ ਦੀ ਫਿਲਮ ‘ਸਰ’ ਦੇ ਸ਼ੋਅ ਨਾਲ ਕੀਤਾ ਗਿਆ। ਇਸ ਮੌਕੇ ਬਰੈਂਪਟਨ ਦੇ ਮੇਅਰ ਪੈਟਰਿਕ ਬਰਾਊਨ, ਮਿਸੀਸਾਗਾ ਦੀ ਮੇਅਰ ਬੌਨੀ ਕਰੌਂਬੀ ਤੇ ਹੋਰ ਸਿਆਸੀ ਨੇਤਾ ਹਾਜ਼ਰ ਸਨ। ਇਫਸਾ ਦੇ ਪ੍ਰਧਾਨ ਸਨੀ ਗਿੱਲ ਨੇ ਆਖਿਆ ਕਿ ਪਿਛਲੇ ਵਰ੍ਹਿਆਂ ਦੌਰਾਨ ਇਸ ਮੇਲੇ ਜ਼ਰੀਏ ਨਵੇਂ ਨਿਰਦੇਸ਼ਕਾਂ ’ਚ ਉਤਸ਼ਾਹ ਜਾਗਿਆ ਹੈ। ਇਹ ਫਿਲਮ ਫੈਸਟੀਵਲ ਦੱਖਣ ਭਾਰਤੀ ਸਿਨੇਮਾ ਦੀ ਅਹਿਮ ਸਟੇਜ ਬਣ ਚੁੱਕਾ ਹੈ। ਇਸ ਸਮਾਗਮ ਵਿਚ ਅਨੁਰਾਗ ਕਸ਼ਿਅਪ, ਹੰਸਲ ਮਹਿਤਾ, ਪੂਨਮ ਢਿੱਲੋਂ, ਕਬੀਰ ਬੇਦੀ ਤੇ ਓਮ ਪੁਰੀ ਵੀ ਸ਼ਿਰਕਤ ਕਰ ਚੁੱਕੇ ਹਨ। ਟੋਰਾਂਟੋ ਦੇ ਆਸ-ਪਾਸ ਦੇ ਸੱਤ ਸ਼ਹਿਰਾਂ ਵਿਚ ਹੋਣ ਵਾਲੇ ਬਾਰਾਂ ਰੋਜ਼ਾ ਮੇਲੇ ਦਾ ਆਗਾਜ਼ 9 ਮਈ ਨੂੰ‘ਭੌਂਸਲੇ’,‘ਐਕਸਟ੍ਰਾਆਰਡੀਨਰੀ ਜਰਨੀ ਆਫ ਦਾ ਫਕ ਨਾਲ ਹੋਵੇਗਾ। 10 ਮਈ ਨੂੰ ਰੰਗਾਰੰਗ ਸਮਾਗਮ ਵਿਚ ਫਿਲਮਸਾਜ਼ ਅਨੂਪ ਸਿੰਘ, ਮਨੋਜ ਬਾਜਪਾਈ, ਅਨਾਮਿਕਾ ਹਕਸਰ ਨਾਮਵਰ ਤੇ ਉਭਰਦੇ ਨਿਰਦੇਸ਼ਕ, ਕਲਾਕਾਰ ਤੇ ਫਿਲਮੀ ਹਸਤੀਆਂ ‘ਰੈੱਡ ਕਾਰਪੈੱਟ’ ਰਾਹੀਂ ਸ਼ਾਮਲ ਹੋਣਗੀਆਂ।
ਇਸ ਵਾਰ ਦੋ ਦਰਜਨ ਫੀਚਰ ਫ਼ਿਲਮਾਂ ’ਚ ਅਬੁਜ਼ਾਰ ਅਮੀਨੀ ਦੀ ‘ਕਾਬੁਲ’, ਅਨਾਮਿਕਾ ਹਕਸਰ ਦੀ ‘ਘੋੜੇ ਕੋ ਜਲੇਬੀ ਖਿਲਾਨੇ ਲੇ ਜਾ ਰਹਾ ਹੂੰ, ਚਿੱਪਾ, ਹਾਮਿਦ, ਅਲਬਰਟ ਪਿੰਟੋ ਕੋ ਗੁੱਸਾ ਕਿਉਂ ਆਤਾ ਹੈ’ ਅਤੇ ਲਘੂ ਫਿਲਮਾਂ ਵਿਚ ‘ਬਿਨੂੰ ਕਾ ਸਪਨਾ’, ਜ਼ੀਸ਼ਾਨ, ਫੀਲਡ, ਮਹਿਲਾਂ ਦੀ ਰਾਣੀ, ਬੇਬਾਕ, ਲੈਫਟ ਬਿਹਾਈਂਡ ਤੇ ਦੂਰੀ ਸ਼ਾਮਲ ਹਨ। ਸੰਗੀਤਕ ਵੀਡੀਓਜ਼ ਦਾ ਵੀ ਸੈਸ਼ਨ ਹੋਵੇਗਾ।

Facebook Comment
Project by : XtremeStudioz